Breaking News
Smart Media Dashmesh Insurance Point

ਸੀਪੀ ਰਾਧਾ ਕ੍ਰਿਸ਼ਨਨ ਉਪ ਰਾਸ਼ਟਰਪਤੀ ਦੀ ਚੋਣ ਜਿੱਤੇ

ਨਵੀਂ ਦਿੱਲੀ, 9 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਐਨਡੀਏ ਦੇ ਨਾਮਜ਼ਦ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ-ਰਾਸ਼ਟਰਪਤੀ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ, ਜਿਨ੍ਹਾਂ ਨੂੰ 452 ਵੋਟਾਂ ਮਿਲੀਆਂ। ਜਦਕਿ ਵਿਰੋਧੀ ਧਿਰ ਦੇ ਉਪ-ਰਾਸ਼ਟਰਪਤੀ ਉਮੀਦਵਾਰ ਜਸਟਿਸ ਸੁਦਰਸ਼ਨ ਰੈਡੀ ਨੇ 300 ਵੋਟਾਂ ਪ੍ਰਾਪਤ ਕੀਤੀਆਂ।

ਇਸ ਤਰ੍ਹਾਂ ਰਾਧਾਕ੍ਰਿਸ਼ਨਨ ਨੇ 152 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ ਅਤੇ ਹੁਣ ਉਹ ਭਾਰਤ ਦੇ 15ਵੇਂ ਉਪ-ਰਾਸ਼ਟਰਪਤੀ ਬਣਨਗੇ। ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਪ੍ਰਕਿਰਿਆ ਸ਼ਾਮ 5 ਵਜੇ ਪੂਰੀ ਹੋਈ।

Leave a Reply

Your email address will not be published. Required fields are marked *