Breaking News
Smart Media Dashmesh Mohali Walk Smart Media Insurance Point Hardev Singh Ubha

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਮੋਹਾਲੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਹਲਕੇ ਦੀਆਂ ਪੰਚਾਇਤੀ ਜ਼ਮੀਨਾਂ ਕਿਸੇ ਵੀ ਕੀਮਤ ‘ਤੇ ਸਰਕਾਰ ਨੂੰ ਨਹੀਂ ਦੇਵਾਂਗੇ: ਸੋਹਾਣਾ

ਮੋਹਾਲੀ, 27 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਤੇ ਸਲਾਹ ਮਸ਼ਵਰੇ ਉਪਰੰਤ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੁਤਾਬਕ ਸਰਕਲ ਦਾਉਂ ਲਈ ਅਵਤਾਰ ਸਿੰਘ ਗੋਸਲ, ਬਲੌਂਗੀ ਲਈ ਜਰਨੈਲ ਸਿੰਘ, ਲਾਂਡਰਾਂ ਲਈ ਬਲਵਿੰਦਰ ਸਿੰਘ ਲਖਨੌਰ, ਸਨੇਟਾ ਲਈ ਬਿਕਰਮਜੀਤ ਸਿੰਘ ਗੀਗੇਮਾਜਰਾ, ਮਨੌਲੀ ਲਈ ਗੁਰਦੀਪ ਸਿੰਘ ਵਿੱਕੀ ਮਨੌਲੀ ਅਤੇ ਜਗਤਪੁਰਾ ਲਈ ਜਗਤਾਰ ਸਿੰਘ ਧਰਮਗੜ੍ਹ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਜਥੇਦਾਰ ਸੋਹਾਣਾ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 

 ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਆਗੂ ਆਪਣਾ ਵਡਮੁੱਲਾ ਯੋਗਦਾਨ ਪਾ ਕੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਪੰਜਾਬ ਦੀ ਹੋ ਰਹੀ ਲੁੱਟ-ਖਸੁੱਟ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਹਾਣਾ ਨੇ ਆਖਿਆ ਕਿ ਪੰਚਾਇਤ ਵਿਭਾਗ ਵੱਲੋਂ ਸ਼ਾਮਲਾਤ ਜ਼ਮੀਨਾਂ ਨੂੰ ਵੇਚਣ ਦੀ ਯੋਜਨਾ ਕਿਸੇ ਵੀ ਕੀਮਤ ਤੇ ਸਿਰੇ ਨਹੀ ਚੜ੍ਹਨ ਦਿੱਤੀ ਜਾਵੇਗੀ, ਭਾਵੇਂ ਸੜਕਾਂ ‘ਤੇ ਆ ਕੇ ਜਾਂ ਕਾਨੂੰਨੀ ਲੜਾਈ ਕਿਉਂ ਨਾ ਲੜਨੀ ਪਵੇ। ਉਹਨਾਂ ਕਿਹਾ ਕਿ ਇਹ ਜ਼ਮੀਨਾਂ ਮੁਸਤਰਕਾ ਮਾਲਕਨ ਜ਼ਮੀਨਾਂ ਹਨ,  ਜੋ ਕਿ ਕਿਸਾਨਾਂ ਦੀ ਜਮੀਨ ‘ਚੋ ਕੱਟੀਆਂ ਹੋਈਆਂ ਹਨ, ਪੰਚਇਤਾਂ ਕੇਵਲ ਇਨਾਂ ਜ਼ਮੀਨਾਂ ਦੀ ਦੇਖ-ਭਾਲ ਕਰ ਸਕਦੀਆਂ ਹਨ, ਇਨਾਂ ਨੂੰ ਵੇਚਣ ਦਾ ਅਧਿਕਾਰ ਪੰਚਾਇਤਾਂ ਕੋਲ ਨਹੀਂ ਹੈ।

ਇਸ ਮੌਕੇ ਜਥੇਦਾਰ ਸੋਹਾਣਾ ਨੇ ਨਵਨਿਯੁਕਤ ਪ੍ਰਧਾਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਸਾਦੇ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਸਮਸ਼ੇਰ ਸਿੰਘ ਪੁਰਖਾਲਵੀ, ਹਰਪਾਲ ਸਿੰਘ ਬਠਲਾਣਾ, ਕੇਸਰ ਸਿੰਘ ਬਲੋਂਗੀ, ਗੁਰਪ੍ਰੀਤ ਸਿੰਘ ਮਨੌਲੀ, ਕੁਲਵਿੰਦਰ ਸਿੰਘ ਰਾਏਪੁਰ, ਦਿਨੇਸ਼ ਰਾਣਾ, ਜੀਵਨ ਰਾਣਾ, ਬਹਿਲੋਲਪੁਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *