Breaking News
Smart Media Dashmesh Insurance Point

ਟਰੰਪ ਨੇ ਆਪਣੇ ਕਰੀਬੀ ਸਰਜੀਓ ਗੋਰ ਨੂੰ ਭਾਰਤ ਦਾ ਰਾਜਦੂਤ ਕੀਤਾ ਨਿਯੁਕਤ

ਵਾਸ਼ਿੰਗਟਨ, 23 ਅਗਸਤ, ਪੰਜਾਬੀ ਦੁਨੀਆ ਬਿਊਰੋ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਕਰੀਬੀ ਰਾਜਨੀਤਿਕ ਸਹਾਇਕ ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਹੈ। ਗੋਰ ਦੀ ਨਾਮਜ਼ਦਗੀ ਅਜਿਹੇ ਸਮੇਂ ਆਈ ਹੈ ਜਦੋਂ ਟਰੰਪ ਪ੍ਰਸ਼ਾਸਨ ਵੱਲੋਂ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਤਣਾਅ ਚੱਲ ਰਿਹਾ ਹੈ।

38 ਸਾਲਾ ਗੋਰ ਬਹੁਤ ਹੀ ਘੱਟ ਸਮੇਂ ਦੌਰਾਨ ਰੂੜੀਵਾਦੀ ਰਾਜਨੀਤੀ ਵਿੱਚ ਤੇਜ਼ੀ ਨਾਲ ਉੱਭਰ ਕੇ ਵ੍ਹਾਈਟ ਹਾਊਸ ਦੇ ਸਭ ਤੋਂ ਸ਼ਕਤੀਸ਼ਾਲੀ ਸਹਾਇਕਾਂ ਦੀ ਕਤਾਰ ਵਿੱਚ ਖੜੇ ਹੋਏ ਹਨ ਅਤੇ ਟਰੰਪ ਪ੍ਰਤੀ ਪੂਰੀ ਵਫ਼ਾਦਾਰੀ ਨੂੰ ਸਿੱਧ ਕਰਕੇ ਦਿਖਾਇਆ ਹੈ।

ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ ‘ਤੇ ਲਿਖਿਆ “ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਲਈ, ਇਹ ਮਹੱਤਵਪੂਰਨ ਹੈ ਕਿ ਮੇਰੇ ਕੋਲ ਕੋਈ ਅਜਿਹਾ ਵਿਅਕਤੀ ਹੋਵੇ ਜਿਸ ‘ਤੇ ਮੈਂ ਪੂਰਾ ਭਰੋਸਾ ਕਰ ਸਕਾਂ ਜੋ ਮੇਰੇ ਏਜੰਡੇ ਨੂੰ ਪੂਰਾ ਕਰੇ ਅਤੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਵਿੱਚ ਸਾਡੀ ਮਦਦ ਕਰੇ।”

ਦੱਸਣਯੋਗ ਹੈ ਕੀ ਗੋਰ ਦੇ ਦੁਸ਼ਮਣਾਂ ਵਿੱਚ ਐਲੋਨ ਮਸਕ ਵੀ ਸ਼ਾਮਲ ਹੈ, ਜਿਸਨੇ ਟਰੰਪ ਨਾਲ ਆਪਣੇ ਝਗੜੇ ਤੋਂ ਬਾਅਦ ਗੋਰ ਨੂੰ “ਸੱਪ” ਤੱਕ ਕਹਿ ਦਿੱਤਾ ਸੀ, ਜਦੋਂ ਉਸਨੇ ਨਾਸਾ ਦੀ ਅਗਵਾਈ ਕਰਨ ਲਈ ਤਕਨੀਕੀ ਅਤੇ ਏਰੋਸਪੇਸ ਅਰਬਪਤੀ ਦੀ ਚੋਣ ਨੂੰ ਰੋਕ ਦਿੱਤਾ ਸੀ। ਗੋਰ ਕੋਲ ਭਾਵੇਂ ਵਿਦੇਸ਼ ਨੀਤੀ ਵਿੱਚ ਵਿਆਪਕ ਤਜਰਬਾ ਨਹੀਂ ਹੈ, ਪਰ ਵਿਦੇਸ਼ ਯਾਤਰਾਵਾਂ ਵਿੱਚ ਸ਼ਾਮਲ ਹੋਣ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਕਰਮਚਾਰੀਆਂ ਦੀ ਸਫਾਈ ਦੀ ਅਗਵਾਈ ਕਰਨ ਦਾ ਉਸ ਨੂੰ ਫਾਇਦਾ ਹੋਇਆ ਹੈ।

Leave a Reply

Your email address will not be published. Required fields are marked *