Breaking News
Smart Media Dashmesh Mohali Walk Smart Media Insurance Point Hardev Singh Ubha

ਫੈਡਰੇਸ਼ਨ ਵੱਲੋਂ ਗੁਰਮਨਜੀਤ ਸਿੰਘ ਗਿੱਲ ਦਾ ਸੇਵਾਮੁਕਤੀ ‘ਤੇ ਵਿਸ਼ੇਸ਼ ਸਨਮਾਨ

ਮੋਹਾਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ :

ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੁਹਾਲੀ ਇਕਾਈ ਵੱਲੋਂ ਗੁਰਮਨਜੀਤ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਫੈਡਰੇਸ਼ਨ ਦੇ ਜਿਲਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਗੁਰਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਮੌਲੀ ਬੈਦਵਾਣ ਤੋਂ ਬਤੌਰ ਮੈਥ ਮਾਸਟਰ ਸੇਵਾਮੁਕਤ ਹੋਏ ਹਨ। ਉਨਾਂ ਦਾ ਸਿੱਖਿਆ ਵਿਭਾਗ ਵਿੱਚ ਇਕ ਆਪਣਾ ਰੁਤਬਾ ਸੀ ਕਿਉਂਕਿ ਉਹ ਆਪਣੇ ਅਧਿਆਪਨ ਕਿੱਤੇ ਦੇ ਨਾਲ ਨਾਲ ਹਮੇਸ਼ਾ ਹੀ ਸਮਾਜ ਸੇਵਾ ਨਾਲ ਜੁੜੇ ਰਹੇ ਅਤੇ ਉਨਾਂ ਨੇ ਸਕੂਲ ਨਾਲ ਹੋਰ ਕੰਮਾਂ ਕਾਰਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਸੇਵਾਮੁਕਤੀ ਸਮੇਂ ਉਨਾਂ ਦੇ ਵਿਦਿਆਰਥੀਆਂ ਦੇ ਅੱਖਾਂ ਵਿੱਚ ਹੰਝੂ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਨਾਂ ਦਾ ਬੱਚਿਆਂ ਪ੍ਰਤੀ ਅਥਾਹ ਪ੍ਰੇਮ ਹੋਵੇਗਾ।

ਦੱਸਣਯੋਗ ਹੈ ਕਿ ਗੁਰਮਨਜੀਤ ਸਿੰਘ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਨਾਲ ਸਨ 2002 ਤੋਂ ਜੁੜੇ ਅਤੇ ਉਦੋਂ ਤੋਂ ਹੀ ਉਹ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਦੇ ਅਹੁਦੇ ਤੇ ਬਾਖੂਬੀ ਕੰਮ ਕਰਦੇ ਰਹੇ। ਉਨਾਂ ਦੀਆਂ ਆਪਣੇ ਕਿੱਤੇ ਅਤੇ ਫੈਡਰੇਸ਼ਨ ਦੇ ਕੰਮਾਂ ਵਿੱਚ ਪਾਏ ਯੋਗਦਾਨ ਨੂੰ ਵੇਖਦੇ ਹੋਏ ਫੈਡਰੇਸ਼ਨ ਵੱਲੋ ਉਨਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਜਸਵੀਰ ਸਿੰਘ ਗੋਸਲ, ਦਵਿੰਦਰ ਸਿੰਘ, ਸੁਰੇਸ਼ ਪਾਲ, ਜਗਦੀਸ਼ ਸਿੰਗਲਾ, ਦਿਲਬਾਗ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਗਿੱਲ, ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਐਮ.ਐਲ. ਸ਼ਰਮਾ, ਹਰਮਿੰਦਰ ਸਿੰਘ ਸੋਹੀ, ਅਮਰਜੀਤ ਸਿੰਘ ਸੇਖੋਂ, ਸਾਧੂ ਸਿੰਘ, ਮਾਸਟਰ ਗੁਰਮੁਖ ਸਿੰਘ, ਸੁਰਿੰਦਰ ਪਾਲ ਸਿੰਘ ਖਟੜਾ, ਬੰਤ ਸਿੰਘ ਭੁੱਲਰ, ਸਰਦੂਲ ਸਿੰਘ, ਰਾਜਿੰਦਰ ਸਿੰਘ, ਅਜੇ ਸਿੰਘ, ਜਗਵੀਰ ਸਿੰਘ ਅਤੇ ਗੁਰਮਨਜੀਤ ਸਿੰਘ ਜੀ ਦੇ ਸਪੁੱਤਰ ਮਨਵੀਰ ਸਿੰਘ ਹਾਜ਼ਰ ਸਨ।

ਇਸ ਦੌਰਿਾਨ ਗੁਰਮਨਜੀਤ ਸਿੰਘ ਵੱਲੋਂ ਫੈਡਰੇਸ਼ਨ ਲਈ ਗਿਆਰਾਂ ਹਜਾਰ ਰੁਪਏ ਫੰਡ ਲਈ ਨਕਦ ਦਿੱਤੇ ਗਏ। ਫੈਡਰੇਸ਼ਨ ਦੇ ਜਿਲਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਵੱਲੋਂ ਗੁਰਮਨਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ। ਗੁਰਮਨਜੀਤ ਸਿੰਘ ਨੇ ਹਮੇਸ਼ਾ ਫੈਡਰੇਸ਼ਨ ਲਈ ਕੰਮ ਕਰਦੇ ਰਹਿਣ ਦਾ ਅਹਿਦ ਲਿਆ।

Leave a Reply

Your email address will not be published. Required fields are marked *