Breaking News
Smart Media Dashmesh Insurance Point

‘ਧਰਤੀ ਦਿਵਸ’ ਮੌਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ 

ਚੰਡੀਗੜ੍ਹ, 22 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਅੱਜ ਇਥੋਂ ਦੇ ਸੈਕਟਰ 41ਬੀ ਸਥਿਤ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵੱਲੋਂ ‘ਧਰਤੀ ਦਿਵਸ’ ਮੌਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੇ ਆਪਣੀਆਂ ਕਵਿਤਾਵਾਂ ਵਿੱਚ ‘ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ, ਰੁੱਖ ਲਗਾਉਣ, ਪਾਣੀ ਬਚਾਉਣ ਸੰਬੰਧੀ ਮਹੱਤਵਪੂਰਨ ਵਿਸ਼ਿਆਂ ਉੱਤੇ ਚਾਨਣਾ ਪਾਇਆ।

ਇਹਨਾਂ ਮੁਕਾਬਲੇ ਵਿੱਚ ਪਹਿਲੀ ਸ਼੍ਰੇਣੀ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਵਿੱਚੋਂ ਨਮਨਪ੍ਰੀਤ ਕੌਰ ਅਤੇ ਇਲਾਕਸ਼ੀ ਨੇ ਪਹਿਲਾਂ ਸਥਾਨ, ਗੁਨਵੀਰ ਨੇ ਦੂਜਾ ਸਥਾਨ ਅਤੇ ਮਨਵੀਰ ਨੇ ਤੀਜਾ ਸਥਾਨ, ਕੌਂਸਲੇਸ਼ਨ ਪੁਰਸਕਾਰ ਕੁਸ਼ਲਪ੍ਰੀਤ ਨੇ ਹਾਸਲ ਕੀਤਾ।

ਦੂਜੀ ਸ਼੍ਰੇਣੀ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਬਬਨਪ੍ਰੀਤ ਅਤੇ ਗੁਰਸ਼ਾਨ ਨੇ ਪਹਿਲਾ ਸਥਾਨ, ਅਨਾਹਤ ਨੇ ਦੂਜਾ ਸਥਾਨ, ਜਸਨੂਰ ਨੇ ਤੀਜਾ ਅਤੇ ਕੌਂਸਲੇਸ਼ਨ ਪੁਰਸਕਾਰ ਗੁਰਲੀਨ ਕੌਰ ਨੇ ਸਥਾਨ ਹਾਸਲ ਕੀਤਾ।

ਇਸ ਦੌਰਾਨ ਸਕੂਲ ਦੇ ਡਾਇਰੈਕਟਰ ਸ੍ਰੀ ਜਸਦੀਪ ਕਾਲਰਾ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਮਾਤਾ ਨੂੰ ਬਚਾਉਣ ਸੰਬੰਧੀ ਬੱਚਿਆਂ ਦੀ ਇਸ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ। ਸਕੂਲ ਪ੍ਰਿੰਸੀਪਲ ਰਿਤੂ ਬਾਲੀ ਨੇ ਬੱਚਿਆਂ ਦੇ ਯਤਨਾਂ ਦਾ ਹੌਂਸਲਾ ਵਧਾਉਂਦਿਆ ਸਾਫ਼ ਵਾਤਾਵਰਨ ਦੀ ਮਹੱਤਤਾ ਬਾਰੇ ਬੱਚਿਆਂ ਦੇ ਗਿਆਨ ਵਿੱਚ ਹੋਰ ਵਾਧਾ ਕੀਤਾ।

Leave a Reply

Your email address will not be published. Required fields are marked *