
ਕੋਲਕਾਤਾ, 21 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ ਆਂਦਰੇ ਰਸੇਲ ਅਤੇ ਸੁਨੀਲ ਨਰਾਇਣ ਨੇ ਵਿਚਲੇ ਓਵਰਾਂ ਦੌਰਾਨ ਮਹੱਤਵਪੂਰਨ ਵਿਕਟਾਂ ਲੈ ਕੇ ਮੇਜ਼ਬਾਨ ਟੀਮ ਨੇ ਇਸ ਰੋਮਾਂਚਿਕ ਮੈਚ ਵਿੱਚ 1 ਦੌੜ ਨਾਲ ਜਿੱਤ ਹਾਸਲ ਕੀਤੀ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ ਆਖਰੀ ਗੇਂਦ ਤੱਕ ਸੰਘਰਸ਼ ਕੀਤਾ ਪਰ ਸੀਜ਼ਨ ਦੀ ਆਪਣੀ ਦੂਜੀ ਜਿੱਤ ਦਰਜ ਕਰਨ ਵਿਚ ਅਸਫਲ ਰਿਹਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਲਗਾਇਆ ਜਦੋਂ ਕਿ ਫਿਲ ਸਾਲਟ ਅਤੇ ਰਮਨਦੀਪ ਸਿੰਘ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਦਾ ਸਕੋਰ 20 ਓਵਰਾਂ ਵਿੱਚ 222/6 ਤੱਕ ਪਹੁੰਚਾ ਦਿੱਤਾ। ਭਾਵੇਂਕਿ ਕੇਕੇਆਰ ਨੇ ਨਿਯਮਤ ਅੰਤਰਾਲਾਂ ‘ਤੇ ਵਿਕਟਾਂ ਗਵਾ ਦਿੱਤੀਆਂ ਪਰ ਉਨ੍ਹਾਂ ਨੇ ਲੰਬੀ ਬੱਲੇਬਾਜ਼ੀ ਲਾਈਨ-ਅੱਪ ਨਾਲ ਸਕੋਰ ਬੋਰਡ ਵਿੱਚ ਵਾਧਾ ਜਾਰੀ ਰੱਖਿਆ।ਆਰਸੀਬੀ ਲਈ ਯਸ਼ ਦਿਆਲ ਅਤੇ ਕੈਮਰਨ ਗ੍ਰੀਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਜਦੋਂ ਕਿ ਮੁਹੰਮਦ ਸਿਰਾਜ ਅਤੇ ਲਾਕੀ ਫਰਗੂਸਨ ਨੂੰ 1-1 ਵਿਕਟ ਮਿਲੀ।
ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਫਾਫ ਡੂ ਪਲੇਸਿਸ ਅਤੇ ਵਿਰਾਟ ਕੋਹਲੀ ਬੰਗਲੌਰ ਲਈ ਓਪਨਿੰਗ ਕਰਨ ਆਏ। ਕੋਹਲੀ 7 ਗੇਂਦਾਂ ‘ਚ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੀ ਵਿਕਟ ਹਰਸ਼ਿਤ ਰਾਣਾ ਨੇ ਲਈ। ਡੁਪਲੇਸਿਸ ਵੀ 7 ਗੇਂਦਾਂ ‘ਚ 7 ਦੌੜਾਂ ਬਣਾ ਕੇ ਆਊਟ ਹੋ ਗਏ। ਵਿਲ ਜੈਕਸ ਨੇ 32 ਗੇਂਦਾਂ ‘ਤੇ 55 ਦੌੜਾਂ ਦੀ ਪਾਰੀ ਖੇਡੀ ਜਦਕਿ ਪਾਟੀਦਾਰ 23 ਗੇਂਦਾਂ ‘ਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਕੈਮਰੂਨ ਗ੍ਰੀਨ 6 ਅਤੇ ਮਹੀਪਾਲ ਲੋਮਰ 4 ਦੌੜਾਂ ਬਣਾ ਕੇ ਆਊਟ ਹੋ ਗਏ। ਪ੍ਰਭੂਦੇਸ਼ਾਈ 18 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਆਊਟ ਹੋ ਗਏ। ਦਿਨੇਸ਼ ਕਾਰਤਿਕ ਤੋਂ ਵੀ ਉਮੀਦਾਂ ਸਨ ਪਰ ਉਹ ਆਊਟ ਹੋ ਗਿਆ। ਕਰਨ ਸ਼ਰਮਾ ਨੇ ਆਰਸੀਬੀ ਲਈ 7 ਵਿੱਚ 20 ਦੌੜਾਂ ਬਣਾਈਆਂ। ਰੋਮਾਂਚਕ ਮੈਚ ਵਿੱਚ ਬੈਂਗਲੁਰੂ ਕੇਕੇਆਰ ਤੋਂ 1 ਦੌੜ ਨਾਲ ਹਾਰ ਗਿਆ।ਆਰਸੀਬੀ ਨੇ ਪਿਛਲੇ ਮੈਚ ਤੋਂ ਆਪਣੀ ਇਲੈਵਨ ਵਿੱਚ ਤਿੰਨ ਬਦਲਾਅ ਕੀਤੇ ਅਤੇ ਮੁਹੰਮਦ ਸਿਰਾਜ, ਕੈਮਰੂਨ ਗ੍ਰੀਨ ਅਤੇ ਕਰਨ ਸ਼ਰਮਾ ਟੀਮ ਵਿੱਚ ਵਾਪਸ ਆਏ।
ਫਾ ਡੂ ਪਲੇਸਿਸ ਐਂਡ ਕੰਪਨੀ ਪਹਿਲਾਂ ਹੀ 7 ਵਿੱਚੋਂ ਛੇ ਮੈਚ ਹਾਰ ਚੁੱਕੀ ਹੈ ਅਤੇ ਹੁਣ ਹਰ ਮੈਚ ਉਹਨਾਂ ਲਈ ਨਾਕਆਊਟ ਮੈਚ ਹੈ। ਕਪਤਾਨ ਫਾਫ ਡੂ ਪਲੇਸਿਸ ਵੀ ਬੱਲੇਬਾਜ਼ੀ ਅਤੇ ਕਪਤਾਨੀ ਨਾਲ ਪ੍ਰਭਾਵ ਬਣਾਉਣ ਵਿਚ ਅਸਫਲ ਰਹੇ।
ਲਗਾਤਾਰ ਪੰਜ ਹਾਰਾਂ ਦੇ ਨਾਲ, ਹੇਠਲੇ ਰੈਂਕ ‘ਤੇ ਕਾਬਜ਼ ਆਰਸੀਬੀ ਨੂੰ ਹੁਣ ਆਪਣੇ ਪਲੇਆਫ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਲਈ ਆਪਣੇ ਬਾਕੀ ਸੱਤ ਮੈਚ ਜਿੱਤਣ ਦੇ ਮੁਸ਼ਕਲ ਕੰਮ ਦਾ ਸਾਹਮਣਾ ਕਰਨਾ ਪਵੇਗਾ। ਬੱਲੇਬਾਜ਼ੀ ਇਕਾਈ ਬਹੁਤ ਜ਼ਿਆਦਾ ਕੋਹਲੀ ‘ਤੇ ਨਿਰਭਰ ਕਰਦੀ ਹੈ ਜੋ ਇਸ ਸੀਜ਼ਨ ‘ਚ ਹੁਣ ਤੱਕ 72.20 ‘ਤੇ 361 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਦੂਜੇ ਪਾਸੇ ਤੋਂ ਨਾ ਮਿਲ ਰਹੇ ਸਹਿਯੋਗ ਨੇ ਵੀ ਉਸਦੀ ਸਟ੍ਰਾਈਕ ਰੇਟ ਨੂੰ ਪ੍ਰਭਾਵਿਤ ਕੀਤਾ ਹੈ। ਡੂ ਪਲੇਸਿਸ 232 ਦੌੜਾਂ ਦੇ ਨਾਲ ਉਨ੍ਹਾਂ ਦਾ ਅਗਲਾ ਸਰਵੋਤਮ ਬੱਲੇਬਾਜ਼ ਰਿਹਾ ਹੈ ਪਰ ਤਜਰਬੇਕਾਰ ਵਿਕਟਕੀਪਰ ਕਾਰਤਿਕ ਦਾ ਇਹ ਸੀਜ਼ਨ ਸ਼ਾਨਦਾਰ ਰਿਹਾ ਹੈ।