
ਨਵੀਂ ਦਿੱਲੀ, 24 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਵੀਰਵਾਰ ਨੂੰ ਰਿਲਾਇੰਸ ਅਨਿਲ ਅੰਬਾਨੀ ਗਰੁੱਪ (ਰਾਗਾ) ਕੰਪਨੀਆਂ ਦੁਆਰਾ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੇਸ਼ ਦੇ ਸਿਰਕੱਢ ਉਦਯੋਗਪਤੀ ਅਨਿਲ ਅੰਬਾਨੀ ਨਾਲ ਜੁੜੇ ਮੁੰਬਈ ਵਿੱਚ 35 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰੀ ਏਜੰਸੀ ਨੇ ਕਿਹਾ ਕਿ 50 ਕੰਪਨੀਆਂ ਅਤੇ 25 ਵਿਅਕਤੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਸੂਤਰਾਂ ਅਨੁਸਾਰ ਨੇ ਈਡੀ ਨੇ ਸੀਬੀਆਈ ਅਤੇ ਹੋਰ ਏਜੰਸੀਆਂ ਅਤੇ ਸੰਸਥਾਵਾਂ ਦੁਆਰਾ ਦਰਜ ਦੋ ਐਫਆਈਆਰ ਦੇ ਆਧਾਰ ‘ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ, “ਈਡੀ ਦੁਆਰਾ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੈਂਕਾਂ, ਸ਼ੇਅਰਧਾਰਕਾਂ, ਨਿਵੇਸ਼ਕਾਂ ਅਤੇ ਹੋਰ ਜਨਤਕ ਸੰਸਥਾਵਾਂ ਨੂੰ ਧੋਖਾ ਦੇ ਕੇ ਜਨਤਕ ਪੈਸੇ ਨੂੰ ਭਟਕਾਉਣ/ਸਾਈਫਨ ਕਰਨ ਦੀ ਇੱਕ ਯੋਜਨਾਬੱਧ ਅਤੇ ਸੋਚੀ-ਸਮਝੀ ਯੋਜਨਾ ਸੀ।”
ਇਹ ਜਾਣਕਾਰੀ ਨੈਸ਼ਨਲ ਹਾਊਸਿੰਗ ਬੈਂਕ, ਮਾਰਕੀਟ ਰੈਗੂਲੇਟਰ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ), ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਟੀ (ਐਨਐਫਆਰਏ) ਅਤੇ ਬੈਂਕ ਆਫ਼ ਬੜੌਦਾ ਨੇ ਕਥਿਤ ਤੌਰ ‘ਤੇ ਈਡੀ ਨਾਲ ਸਾਂਝੀ ਕੀਤੀ ਹੈ।