Breaking News
Dashmesh GS Electricals Verka Smart Media Insurance Point Tav Prasad

ਕੈਨੇਡਾ ਵਿੱਚ ਆਮ ਚੋਣਾਂ ਦਾ ਐਲਾਨ, ਹਾਊਸ ਆਫ ਕਾਮਨਜ਼ ਭੰਗ

ਟੋਰਾਂਟੋ, 24 ਮਾਰਚ, ਪੰਜਾਬੀ ਦੁਨੀਆ ਬਿਊਰੋ :

ਇਸ ਮਹੀਨੇ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ ਐਤਵਾਰ ਨੂੰ ਕੈਨੇਡਾ ਵਿੱਚ ਆਮ ਚੋਣਾਂ 28 ਅਪ੍ਰੈਲ ਨੂੰ ਕਰਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਾਵਾ ਵਿੱਚ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਾਊਸ ਆਫ ਕਾਮਨਜ਼ ਭੰਗ ਕਰਨ ਦੀ ਬੇਨਤੀ ਕੀਤੀ, ਜਿਸ ਨਾਲ ਦੇਸ਼ ਦੀ ਅਗਲੀ ਸਰਕਾਰ ਬਣਾਉਣ ਦੀ ਮੁਹਿੰਮ ਤੇਜ਼ ਹੋ ਗਈ।

ਇਹ ਚੋਣਾਂ 27 ਅਕਤੂਬਰ ਦੀ ਅਸਲ ਨਿਰਧਾਰਤ ਮਿਤੀ ਤੋਂ ਲਗਭਗ ਛੇ ਮਹੀਨੇ ਪਹਿਲਾਂ ਹੋਣਗੀਆਂ।

ਉਧਰ ਕਾਰਨੀ ਨੇ ਕੈਨੇਡੀਅਨਾਂ ਤੋਂ ਇੱਕ ਮਜ਼ਬੂਤ ​​ਸਕਾਰਾਤਮਕ ਫਤਵੇ ਦੀ ਮੰਗ ਕੀਤੀ ਹੈ, ਕਿਉਂਕਿ ਉਸ ਨੇ ਮੱਧ-ਸ਼੍ਰੇਣੀ ਦੇ ਟੈਕਸ ਵਿੱਚ ਕਟੌਤੀ ਸਮੇਤ “ਵੱਡੀ ਤਬਦੀਲੀ” ਦਾ ਵਾਅਦਾ ਕੀਤਾ ਹੈ।

ਕਾਰਨੀ ਨੇ ਕਿਹਾ ਕਿ ਸਾਨੂੰ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਨਾਲ ਨਜਿੱਠਣ ਦੀ ਜ਼ਰੂਰਤ ਹੈ। ਕੈਨੇਡੀਅਨ ਇਸ ਬਾਰੇ ਚੋਣ ਦੇ ਹੱਕਦਾਰ ਹਨ। ਇਸ ਲਈ ਡੋਨਾਲਡ ਟਰੰਪ ਦੁਆਰਾ ਐਲਾਨੇ ਗਏ ‘ਨਾਜਾਇਜ਼’ ਟੈਰਿਫਾਂ ਦੁਆਰਾ ਅਰਥਵਿਵਸਥਾ ਨੂੰ ਪੈਦਾ ਹੋਏ ਖ਼ਤਰੇ ਦਾ ਸਾਹਮਣਾ ਕਰਨ ਲਈ ਇੱਕ ਸ਼ਕਤੀਸ਼ਾਲੀ ਜਨਾਦੇਸ਼ ਦੀ ਲੋੜ ਹੈ।

Leave a Reply

Your email address will not be published. Required fields are marked *