Breaking News
Dashmesh GS Electricals Verka Smart Media Insurance Point Tav Prasad

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਧਰਤੀ ‘ਤੇ ਵਾਪਸ ਪਰਤੀ

ਫਲੋਰਿਡਾ, 19 ਮਾਰਚ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਚ ਵਿਲਮੋਰ 9 ਮਹੀਨੇ 14 ਦਿਨਾਂ ਬਾਅਦ ਆਖਰਕਾਰ ਧਰਤੀ ‘ਤੇ ਵਾਪਸ ਪਰਤ ਆਏ ਹਨ। ਉਨ੍ਹਾਂ ਦੇ ਨਾਲ ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਵੀ ਆਏ ਹਨ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3:27 ਵਜੇ ਫਲੋਰੀਡਾ ਵਿੱਚ ਉਤਰਿਆ।

ਦੱਸਣਯੋਗ ਹੈ ਕਿ ਇਹ ਪੁਲਾੜ ਯਾਤਰੀ ਮੰਗਲਵਾਰ (18 ਮਾਰਚ) ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਇਸ ਦੌਰਾਨ ਕਰੀਬ 7 ਮਿੰਟ ਤੱਕ ਸੰਚਾਰ ਬਲੈਕਆਊਟ ਰਿਹਾ।

Leave a Reply

Your email address will not be published. Required fields are marked *