Breaking News
Dashmesh GS Electricals Verka Smart Media Insurance Point Tav Prasad

ਤਤਕਾਲ ਟਰੇਨ ਟਿਕਟ ਬੁਕਿੰਗ ਦਾ ਸਮਾਂ ਬਦਲਿਆ

ਨਵੀਂ ਦਿੱਲੀ, 8 ਦਸੰਬਰ, ਪੰਜਾਬੀ ਦੁਨੀਆ ਬਿਊਰੋ:

ਤਤਕਾਲ ਟਿਕਟ ਬੁਕਿੰਗ ਦੀ ਪ੍ਰਕਿਰਿਆ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਦਾ ਸਮਾਂ ਬਦਲਿਆ ਹੈ, ਜਿਸ ਨਾਲ ਹੁਣ ਯਾਤਰੀਆਂ ਨੂੰ ਟਿਕਟ ਬੁੱਕ ਕਰਨ ਲਈ ਜ਼ਿਆਦਾ ਸਮਾਂ ਮਿਲੇਗਾ। ਪਹਿਲਾਂ, ਤਤਕਾਲ ਟਿਕਟ ਬੁਕਿੰਗ ਸਵੇਰੇ 10:15 ਵਜੇ ਸ਼ੁਰੂ ਹੁੰਦੀ ਸੀ, ਪਰ ਹੁਣ ਸਵੇਰੇ 10:10 ਵਜੇ ਤੋਂ ਸ਼ੁਰੂ ਹੋਵੇਗੀ। ਇਸ ਬਦਲਾਅ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਅਤੇ ਪ੍ਰਕਿਰਿਆ ਨੂੰ ਸਧਾਰਨ ਬਣਾਉਣਾ ਹੈ।

ਤਤਕਾਲ ਟਿਕਟ ਕੀ ਹੈ:

ਤਤਕਾਲ ਟਿਕਟ ਇੱਕ ਵਿਸ਼ੇਸ਼ ਤਰ੍ਹਾਂ ਦਾ ਰੇਲਵੇ ਟਿਕਟ ਹੈ, ਜਿਸ ਰਾਹੀਂ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਟਿਕਟ ਬੁੱਕ ਕਰਨ ਦੀ ਸਹੂਲਤ ਮਿਲਦੀ ਹੈ। ਇਹ ਸੁਵਿਧਾ ਉਨ੍ਹਾਂ ਯਾਤਰੀਆਂ ਲਈ ਬਹੁਤ ਲਾਹੇਵੰਦ ਹੈ ਜਿਹਨਾਂ ਨੂੰ ਅਚਨਚੇਤ ਯਾਤਰਾ ਕਰਨੀ ਪੈਂਦੀ ਹੈ।

ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ:

ਹਾਲ ਹੀ ਵਿੱਚ ਭਾਰਤੀ ਰੇਲਵੇ ਨੇ ਤਤਕਾਲ ਟਿਕਟ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਇੱਥੇ ਨਵੇਂ ਨਿਯਮਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ:

ਬੁਕਿੰਗ ਸਮਾਂ:

* ਏ.ਸੀ. ਕਲਾਸ ਲਈ ਸਵੇਰੇ 10:10 ਵਜੇ

* ਨਾਨ-ਏਸੀ ਕਲਾਸ ਲਈ ਸਵੇਰੇ 11:10 ਵਜੇ

* ਅਧਿਕਤਮ ਯਾਤਰੀ ਗਿਣਤੀ ਇੱਕ PNR ‘ਤੇ – ਚਾਰ

* ID ਪ੍ਰੂਫ – ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਆਦਿ

* ਰਿਫੰਡ ਨੀਤੀ – ਕਨਫਰਮ ਟਿਕਟ ‘ਤੇ ਕੋਈ ਰਿਫੰਡ ਨਹੀਂ ਜਦਕਿ ਟਰੇਨ ਰੱਦ ਹੋਣ ‘ਤੇ ਰਿਫੰਡ ਮਿਲੇਗਾ।

ਔਨਲਾਈਨ ਟਿਕਟ ਬੁੱਕ ਕਰਨ ਦਾ ਤਰੀਕਾ:

1. ਤਤਕਾਲ ਟਿਕਟ ਬੁੱਕ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ IRCTC ਦੀ ਵੈੱਬਸਾਈਟ ‘ਤੇ ਇੱਕ ਖਾਤਾ ਬਣਾਉਣਾ ਹੋਵੇਗਾ। ਇਸ ਦੇ ਲਈ ਹੇਠ ਦਿੱਤੇ ਪੜਾਅ ਦਾ ਪਾਲਣ ਕਰੋ:

* IRCTC ਦੀ ਵੈੱਬਸਾਈਟ ‘ਤੇ ਜਾਓ।

“ਰਜਿਸਟਰ” ਵਿਕਲਪ ‘ਤੇ ਕਲਿੱਕ ਕਰੋ।

ਜ਼ਰੂਰੀ ਜਾਣਕਾਰੀ ਜਿਵੇਂ ਮੋਬਾਈਲ ਨੰਬਰ ਅਤੇ ਈਮੇਲ ID ਭਰੋ।

2. ਟਿਕਟ ਦੀ ਉਪਲਬਧਤਾ ਚੈੱਕ ਕਰੋ:

ਤਤਕਾਲ ਟਿਕਟ ਦੀ ਉਪਲਬਧਤਾ ਚੈੱਕ ਕਰਨ ਲਈ “ਬੁਕਿੰਗ” ‘ਤੇ ਜਾਓ ਅਤੇ “ਤਤਕਾਲ” ਵਿਕਲਪ ਨੂੰ ਚੁਣੋ। ਆਪਣੀ ਟ੍ਰੇਨ ਅਤੇ ਕਲਾਸ ਦੀ ਚੋਣ ਕਰੋ।

3. ਪੈਸੇਂਜਰ ਡਿਟੇਲ ਭਰੋ:

ਟਰੇਨ ਅਤੇ ਕਲਾਸ ਚੁਣਨ ਤੋਂ ਬਾਅਦ ਪੈਸੇਂਜਰ ਡਿਟੇਲ ਭਰੋ। ਹਰ ਯਾਤਰਾ ਦਾ ਨਾਮ, ਉਮਰ ਅਤੇ ਪਛਾਣ ਜਾਣਕਾਰੀ ਦਿਓ।

4. ਭੁਗਤਾਨ ਕਰੋ:

* ਪੈਸੇਂਜਰ ਡਿਟੇਲ ਭਰਨ ਤੋਂ ਬਾਅਦ ਪੇਮੈਂਟ ਕਰਨ ਲਈ IRCTC ਦੀ ਵੈੱਬਸਾਈਟ ‘ਤੇ ਕ੍ਰੈਡਿਟ ਕਾਰਡ, ਡੇਬਿਟ ਕਾਰਡ, UPI, ਵਲੇਟ ਆਦਿ ਤੋਂ ਪੇਮੈਂਟ ਕਰ ਸਕਦੇ ਹੋ।

* ਸਫਲ ਪੇਮੈਂਟ ਤੋਂ ਬਾਅਦ ਤੁਹਾਨੂੰ ਬੁਕਿੰਗ ਟਿਕਟ ਦੀ ਜਾਣਕਾਰੀ SMS ਅਤੇ ਈਮੇਲ ਰਾਹੀਂ ਮਿਲੇਗੀ।

ਤਤਕਾਲ ਟਿਕਟ ਬੁੱਕ ਕਰਦੇ ਸਮੇਂ ਧਿਆਨ ਰੱਖਣਯੋਗ ਗੱਲਾਂ:

* ਲੌਗਇਨ ਡਿਟੇਲਜ਼: ਤੁਹਾਡੇ IRCTC ਖਾਤੇ ਦੀ ਲਾਗਇਨ ਡਿਟੇਲਜ਼ ਹਮੇਸ਼ਾ ਪਾਸ ਰੱਖੋ।

* ਫਾਸਟ ਪੇਮੈਂਟ ਮੇਥਡ: ਨੈੱਟ ਬੈਂਕਿੰਗ ਜਾਂ UPI ਵਰਗੇ ਫਾਸਟ ਪੇਮੈਂਟ ਵਿਕਲਪ ਨੂੰ ਚੁਣੋ।

* ਪੈਸੇਂਜਰ ਡਿਟੇਲਜ਼: ਪੈਸੇਂਜਰ ਡਿਟੇਲਜ਼ ਸਭ ਤੋਂ ਪਹਿਲਾਂ ਭਰਕੇ ਰੱਖਣ ਨਾਲ ਸਮਾਂ ਬਚ ਸਕਦਾ।

* ਹਾਈ ਸਪੀਡ ਇੰਟਰਨੈੱਟ: ਯਕੀਨੀ ਬਣਾਓ ਕਿ ਤੁਹਾਡਾ ਇੰਟਰਨੈੱਟ ਕੁਨੈਕਸ਼ਨ ਤੇਜ਼ ਹੋਵੇ।

Leave a Reply

Your email address will not be published. Required fields are marked *