ਵਾਸ਼ਿੰਗਟਨ, 14 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕਾਤਲਾਨਾ ਹਮਲਾ ਹੋਇਆ ਹੈ। ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਟਰੰਪ ’ਤੇ ਗੋਲੀ ਚਲਾਈ ਗਈ। ਜਦੋਂ ਉਹ ਬਟਲਰ ਵਿਚ ਸਟੇਜ ‘ਤੇ ਭਾਸ਼ਣ ਦੇ ਰਹੇ ਸਨ ਤਾਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਟਰੰਪ ਨੇ ਆਪਣੇ ਸੱਜੇ ਕੰਨ ‘ਤੇ ਹੱਥ ਰੱਖਿਆ ਅਤੇ ਹੇਠਾਂ ਝੁਕ ਗਏ। ਸੀਕ੍ਰੇਟ ਸਰਵਿਸ ਏਜੰਟਾਂ ਨੇ ਟਰੰਪ ਨੂੰ ਕਵਰ ਤੁਰੰਤ ਸੰਭਾਲਿਆ ਅਤੇ ਉਨ੍ਹਾਂ ਨੂੰ ਖੜ੍ਹੇ ਹੋਣ ਵਿਚ ਮਦਦ ਕੀਤੀ ਤਾਂ ਟਰੰਪ ਦੇ ਚਿਹਰੇ ਅਤੇ ਕੰਨਾਂ ‘ਤੇ ਖੂਨ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਏਜੰਟਾਂ ਨੇ ਟਰੰਪ ਨੂੰ ਸਟੇਜ ਤੋਂ ਉਤਾਰ ਕੇ ਕਾਰ ਵਿਚ ਬਿਠਾ ਲਿਆ ਅਤੇ ਉਥੋਂ ਲੈ ਗਏ।
ਅਧਿਕਾਰੀਆਂ ਦਾ ਕਹਿਣਾ ਹੈ ਸਾਬਕਾ ਰਾਸ਼ਟਰਪਤੀ ਨੂੰ ਮਾਰਨ ਲਈ ਹੀ ਹਮਲਾ ਕੀਤਾ ਹੈ, ਇਸ ਦੀ ਜਾਂਚ ਕਰ ਰਹੇ ਹਾਂ। ਡੋਨਾਲਡ ਟਰੰਪ ਸੁਰੱਖਿਅਤ ਹਨ ਤੇ ਉਨਾਂ ਦੀ ਜਾਨ ਬਚ ਗਈ ਹੈ। ਟਰੰਪ ਇਸ ਵਾਰ ਮੁੜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਰਿਪਬਲਿਕਨ ਉਮੀਦਵਾਰ ਹਨ। ਪੁਲਿਸ ਵੱਲੋਂ ਉਨਾਂ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਹੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਸ਼ੂਟਰ ਮਾਰਿਆ ਗਿਆ ਹੈ ਅਤੇ ਰੈਲੀ ਵਿੱਚ ਹਾਜ਼ਰ ਇਕ ਹੋਰ ਵਿਅਕਤੀ ਵੀ ਮਾਰਿਆ ਗਿਆ। ਦੋ ਜਣੇ ਗੰਭੀਰ ਰੂਪ ਨਾਲ ਜ਼ਖਮੀ ਹਨ।
ਹਾਦਸੇ ਬਾਰੇ ਟਰੰਪ ਨੇ ਖੁਦ ਕਿਹਾ ਕਿ ਉਨ੍ਹਾਂ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਮੈਨੂੰ ਕੰਨ ਦੇ ਨੇੜੇ ਇਕ ਸਨਸਨੀ ਮਹਿਸੂਸ ਹੋਈ, ਜਿਸ ਨਾਲ ਮੈਨੂੰ ਤੁਰੰਤ ਅਹਿਸਾਸ ਹੋਇਆ ਕਿ ਕੁਝ ਗਲਤ ਹੈ।