Breaking News
Dashmesh GS Electricals Verka Smart Media Insurance Point Tav Prasad

ਵਿਰੋਧੀ ਧਿਰ ਨੇ ਕੇ. ਸੁਰੇਸ਼ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

ਨਵੀਂ ਦਿੱਲੀ, 25 ਜੂਨ, ਪੰਜਾਬੀ ਦੁਨੀਆ ਬਿਊਰੋ : 

ਵਿਰੋਧੀ ਧਿਰ (ਇੰਡੀਆ ਗੱਠਜੋੜ) ਨੇ ਪਹਿਲੀ ਵਾਰ ਬਿਨਾਂ ਸਰਬਸੰਮਤ ਚੋਣ ਕੀਤਿਆਂ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੋਂਡੀਕੁਨਾਲ ਸੁਰੇਸ਼ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ। ਜਦਕਿ ਐਨਡੀਏ ਨੇ ਓਮ ਬਿਰਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀਆਂ ਭਰਨ ਦਾ ਸਮਾਂ 12 ਵਜੇ ਬੰਦ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੋਧੀ ਧਿਰ ਦੇ ਇੰਡੀਆ ਗੱਠਜੋੜ ਨਾਲ ਸਹਿਮਤੀ ਬਣਾਉਣ ਵਿੱਚ ਅਸਫਲ ਰਹੀ, ਕਿਉਂਕਿ ਐਨਡੀਏ ਨੇ ਡਿਪਟੀ ਸਪੀਕਰ ਦੇ ਅਹੁਦੇ ਲਈ ਉਨ੍ਹਾਂ ਦੀ ਮੰਗ ਪੂਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। 18ਵੀਂ ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ, ਪ੍ਰਧਾਨ ਮੰਤਰੀ ਸਣੇ 262 ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਕਾਂਗਰਸ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਪੰਜਾਬ ਦੇ ਸੰਸਦਾਂ ਸਮੇਤ 281 ਨਵੇਂ ਸੰਸਦ ਮੈਂਬਰ ਅੱਜ ਸਹੁੰ ਚੁੱਕ ਰਹੇ ਹਨ। 

ਦੱਸਣਯੋਗ ਹੈ ਕਿ ਸਪੀਕਰ ਦੇ ਅਹੁਦੇ ਲਈ ਚੋਣ ਬੁੱਧਵਾਰ ਨੂੰ ਹੋਣੀ ਹੈ। ਇਸ ਦੌਰਾਨ, ਵਿਰੋਧੀ ਧਿਰ ਨੇ ਸੰਸਦ ਕੰਪਲੈਕਸ ਦੇ ਅੰਦਰ ਰੋਸ ਮਾਰਚ ਕੱਢਿਆ, ਜਿਸ ਦੌਰਾਨ ਇੰਡੀਆ ਗੱਠਜੋੜ ਦੇ ਸੰਸਦ ਮੈਂਬਰਾਂ ਨੇ “ਲੋਕਤੰਤਰ ਬਚਾਓ” ਦੇ ਨਾਅਰੇ ਲਾਏ ਅਤੇ ਸੰਵਿਧਾਨ ਦੀਆਂ ਕਾਪੀਆਂ ਪ੍ਰਦਰਸ਼ਿਤ ਕੀਤੀਆਂ। ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਮਾਜਵਾਦੀ ਨੇਤਾ ਅਖਿਲੇਸ਼ ਯਾਦਵ ਤੇ ਡਿੰਪਲ ਯਾਦਵ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸਨ। ਲੋਕ ਸਭਾ ਵਿਚ ਸੋਮਵਾਰ ਨੂੰ ਭਾਸ਼ਾਈ ਵਿਭਿੰਨਤਾ ਦੀ ਮਿਸਾਲ ਮਿਲੀ, ਜਦੋਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਅੰਗਰੇਜ਼ੀ ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸਹੁੰ ਚੁੱਕੀ, ਜਿਹਨਾਂ ਵਿਚ ਸੰਸਕ੍ਰਿਤ, ਹਿੰਦੀ, ਡੋਗਰੀ, ਬੰਗਾਲੀ, ਅਸਾਮੀ, ਗੁਜਰਾਤੀ ਅਤੇ ਉੜੀਆ ਸ਼ਾਮਲ ਹਨ।

Leave a Reply

Your email address will not be published. Required fields are marked *