Breaking News
Dashmesh GS Electricals Verka Smart Media Insurance Point Tav Prasad

T20 ਸੁਪਰ 8 Breaking : ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾ ਕੇ ਕੀਤਾ ਵੱਡਾ ਉਲਟਫੇਰ

ਰਹਿਮਤਉੱਲਾ ਗੁਰਬਾਜ਼, ਇਬਰਾਹੀਮ ਜ਼ਾਦਰਾਨ ਤੇ ਗੁਲਬਦੀਨ ਨੈਬ ਰਹੇ ਜਿੱਤ ਦੇ ਹੀਰੋ

ਚੰਡੀਗੜ੍ਹ, 23 ਜੂਨ, ਪੰਜਾਬੀ ਦੁਨੀਆ ਬਿਊਰੋ :

ਅੱਜ ਇਥੇ ਸੇਂਟ ਵਿਨਸੈਂਟ ਵਿਖੇ ਅਰਨੌਸ ਵੇਲ ਗਰਾਉੱਡ ਵਿਚ ਖੇਡੇ ਗਏ ਸੁਪਰ 8 ਦੇ ਇਕ ਮਹੱਤਵਪੂਰਨ ਮੁਕਾਬਲੇ ਵਿੱਚ ਅਫਗਾਨਿਸਤਾਨ ਦੀ ਟੀਮ ਨੇ ਵਿਸ਼ਵ ਵਿਜੇਤਾ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਨੂੰ 21 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦਾ ਇਕ ਵੱਡਾ ਉਲਟਫੇਰ ਕਰ ਦਿਖਾਇਆ ਹੈ। ਇਸ ਹਾਰ ਨਾਲ ਆਸਟ੍ਰੇਲੀਆ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਉਤੇ ਪਾਣੀ ਫਿਰ ਗਿਆ ਹੈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਦੇ ਓਪਨਰ ਬੱਲੇਬਾਜ਼ਾਂ ਰਹਿਮਤਉੱਲਾ ਗੁਰਬਾਜ਼ (60) ਅਤੇ ਇਬਰਾਹੀਮ ਜ਼ਾਦਰਾਨ (51) ਦੀ ਮਜ਼ਬੂਤ ਸ਼ੁਰੂਆਤ ਸਦਕਾ ਪਹਿਲੀ ਵਿਕਟ ਲਈ 15.5 ਓਵਰਾਂ ਵਿਚ 118 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਨਿਭਾਈ। ਇਸ ਸਾਂਝੇਦਾਰੀ ਨੇ ਹੀ ਆਸਟ੍ਰੇਲੀਆਈ ਟੀਮ ਦੀ ਇਰਾਦੇ ਢਹਿ-ਢੇਰੀ ਕਰ ਦਿੱਤੇ। ਉਪਰੰਤ ਕਰੀਮ ਜੰਨਤ ਨੇ 13 ਅਤੇ ਮੁਹੰਮਦ ਨਬੀ ਦੀਆਂ ਨਾਬਾਦ 10 ਦੌੜਾਂ ਦੇ ਯੋਗਦਾਨ ਸਦਕਾ ਅਫਗਾਨਿਸਤਾਨ ਨੇ 20 ਓਵਰਾਂ ਵਿਚ 148 ਦੌੜਾਂ ਬਣਾਈਆਂ।

ਅਫਗਾਨਿਸਤਾਨ ਵਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆਈ ਟੀਮ ਨੁੰ ਸ਼ੁਰੂਆਤ ਤੋਂ ਹੀ ਅਫਗਾਨ ਗੇਂਦਬਾਜ਼ਾਂ ਨੇ ਇਕ ਤੋਂ ਬਾਅਦ ਇਕ ਝਟਕੇ ਦਿੰਦਿਆਂ 5.1 ਓਵਰਾਂ ਵਿਚ 32 ਦੌੜਾਂ ਉਤੇ 3 ਵਿਕਟਾਂ ਝਟਕਾ ਦਿੱਤੀਆਂ ਅਤੇ ਆਸਟ੍ਰੇਲੀਆਈ ਟੀਮ ਦਬਾਅ ਵਿਚ ਆ ਗਈ। ਇਸ ਦਬਾਅ ਤੋਂ ਉਭਰਨ ਦੀ ਕੋਸ਼ਿਸ਼ ਵਿਚ 10ਵੇਂ ਓਵਰ ਵਿਚ ਮਾਰਕਸ ਸਟਾਨਿਸ ਵੀ 11 ਦੇ ਸਕੋਰ ਉਤੇ ਆਊਟ ਹੋ ਗਏ। ਪਰ ਦੂਜੇ ਪਾਸੇ ਹਾਰਡ ਹਿਟਰ ਗਲੈਨ ਮੈਕਸਵੈੱਲ ਨੇ ਧੂੰਆਂਧਾਰ ਪਾਰੀ ਖੇਡਦਿਆਂ ਮਹਿਜ਼ 41 ਗੇਂਦਾਂ ਵਿਚ 59 ਦੌੜਾਂ ਬਣਾਈਆਂ। ਬਾਕੀ ਕੋਈ ਵੀ ਬੱਲੇਬਾਜ਼ ਅਫਗਾਨ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ 19.2 ਓਵਰਾਂ ਵਿਚ 127 ਦੌੜਾਂ ਉਤੇ ਆਲਆਊਟ ਹੋ ਗਈ। ਇਸ ਤਰ੍ਹਾਂ ਅਫਗਾਨਿਸਤਾਨ ਨੇ ਸੁਪਰ 8 ਵਿਚ ਮਹੱਤਵਪੂਰਨ 2 ਅੰਕ ਹਾਸਲ ਕਰ ਲਏ ਹਨ ਅਤੇ ਉਸਦੀਆਂ ਸੈਮੀਫਾਈਨ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬੂਰ ਪਿਆ ਹੈ।

ਦੱਸਣਯੋਗ ਹੈ ਕਿ ਅਫਗਾਨਿਸਤਾਨ ਵੱਲੋਂ ਗੁਲਬਦੀਨ ਨੈਬ ਨੇ 4 ਓਵਰਾਂ ਵਿਚ 20 ਦੌੜਾਂ ਦੇ ਕੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਨਵੀਨਉੱਲ ਹੱਕ ਨੇ 20 ਦੌੜਾਂ ਉਤੇ 3 ਵਿਕਟਾਂ ਅਤੇ ਓਮਰਜ਼ਈ, ਨਬੀ ਤੇ ਰਾਸ਼ਿਦ ਖਾਨ ਨੇ ਕ੍ਰਮਵਾਰ 1-1 ਵਿਕਟ ਹਾਸਲ ਕੀਤੀ।

Leave a Reply

Your email address will not be published. Required fields are marked *