Breaking News
Dashmesh GS Electricals Verka Smart Media Insurance Point Tav Prasad

ਈਰਾਨ-ਇਜ਼ਰਾਈਲ ਯੁੱਧ: ਅਮਰੀਕਾ ਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਕੀਤਾ ਈਰਾਨ ‘ਤੇ ਹਵਾਈ ਹਮਲਾ

ਈਰਾਨ ਵੱਲੋਂ ਵੀ ਉੱਤਰੀ ਇਜ਼ਰਾਈਲ ਉਤੇ ਮਿਜ਼ਾਈਲਾਂ ਨਾਲ ਜਵਾਬੀ ਹਮਲਾ

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਜਾਰੀ ਕੀਤੀ ਐਡਵਾਈਜ਼ਰੀ

ਤੇਲਅਵੀਵ, 28 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਈਰਾਨ ਵੱਲੋਂ ਆਪਣੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਤੋਂ ਬਾਅਦ, ਅੱਜ ਇਜ਼ਰਾਈਲ ਨੇ ਈਰਾਨ ਉਤੇ ਫਿਰ ਤੋਂ ਹਮਲਾ ਕਰ ਦਿੱਤਾ ਹੈ। ਇਜ਼ਰਾਇਲ ਵੱਲੋਂ ਸ਼ਨੀਵਾਰ ਨੂੰ ਈਰਾਨ ਦੇ ਕਈ ਟਿਕਾਣਿਆਂ ਉਤੇ ਹਵਾਈ ਹਮਲੇ ਕੀਤੇ ਗਏ ਅਤੇ ਈਰਾਨ ਦੀ ਰਾਜਧਾਨੀ ਤੋਂ ਕਈ ਥਾਈਂ ਧੂੰਆਂ ਉੱਠਦਾ ਦੇਖਿਆ ਗਿਆ। ਈਰਾਨੀ ਮੀਡੀਆ ਨੇ ਦੇਸ਼ ਭਰ ਵਿੱਚ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਇਹ ਹਮਲਾ ਜੂਨ 2025 ਵਿੱਚ ਇਜ਼ਰਾਈਲ ਅਤੇ ਈਰਾਨ ਦੇ 12 ਦਿਨਾਂ ਦੇ ਹਵਾਈ ਯੁੱਧ ਤੋਂ ਬਾਅਦ ਹੋਇਆ ਹੈ।

ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਇਜ਼ਰਾਇਲ ਨਾਲ ਜੰਗ ਵਿਚ ਅਮਰੀਕੀ ਸ਼ਮੂਲੀਅਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰੀਕਾ ਨੇ “ਈਰਾਨ ਵਿੱਚ ਵੱਡੇ ਜੰਗੀ ਕਾਰਜ” ਸ਼ੁਰੂ ਕਰ ਦਿੱਤੇ ਹਨ।

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਸਾਂਝੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਸ਼ਨੀਵਾਰ ਨੂੰ ਇਜ਼ਰਾਈਲ ਵਿੱਚ ਸਾਇਰਨ ਵੱਜੇ। ਇਜ਼ਰਾਈਲੀ ਫੌਜ ਨੇ ਕਿਹਾ ਕਿ “ਇਜ਼ਰਾਈਲ ਵੱਲ ਈਰਾਨੀ ਮਿਜ਼ਾਈਲਾਂ ਦਾਗੀਆਂ ਜਾਣ ਦੀ ਸੰਭਾਵਨਾ ਨੂੰ ਦੇਖਦਿਆਂ ਲੋਕਾਂ ਨੂੰ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਬਾਅਦ ਵਿੱਚ ਉੱਤਰੀ ਇਜ਼ਰਾਈਲ ਨੂੰ ਧਮਾਕਿਆਂ ਨੇ ਹਿਲਾ ਦਿੱਤਾ।

Leave a Reply

Your email address will not be published. Required fields are marked *