
ਵਾਸ਼ਿੰਗਟਨ, 22 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਅਮਰੀਕਾ ਦੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਆਲਮੀ ਟੈਰਿਫ ਨੂੰ ਵਧਾ ਕੇ 15 ਫੀ ਸਦੀ ਕਰ ਰਹੇ ਹਨ, ਜੋ ਕਿ ਇਕ ਦਿਨ ਪਹਿਲਾਂ ਉਹਨਾਂ 10 ਫੀ ਸਦੀ ਲਗਾਉਣ ਦਾ ਐਲਾਨ ਕੀਤਾ ਸੀ।
ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਉਹ ਇਹ ਫੈਸਲਾ ਅਮਰੀਕੀ ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਟੈਰਿਫ ’ਤੇ ਜਾਰੀ ਕੀਤੇ ਗਏ ਹਾਸੋਹੀਣੇ ਅਤੇ ਅਸਧਾਰਨ ਤੌਰ ’ਤੇ ਅਮਰੀਕਾ ਵਿਰੋਧੀ ਫੈਸਲੇ ਦੀ ਸੰਪੂਰਨ, ਵਿਸਤ੍ਰਿਤ ਅਤੇ ਪੂਰੀ ਸਮੀਖਿਆ ਦੇ ਆਧਾਰ ’ਤੇ ਲੈ ਰਹੇ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਟਰੰਪ ਨੇ ਸ਼ੁੱਕਰਵਾਰ ਰਾਤ ਨੂੰ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ, ਜਿਸ ਨਾਲ ਉਹ ਕਾਂਗਰਸ ਨੂੰ ਬਾਈਪਾਸ ਕਰ ਸਕਣ ਅਤੇ ਦੁਨੀਆ ਭਰ ਤੋਂ ਆਯਾਤ ’ਤੇ 10 ਫ਼ੀ ਸਦੀ ਟੈਕਸ ਲਗਾ ਸਕਣ। ਹਾਲਾਂਕਿ ਇਹ ਟੈਰਿਫ ਸਿਰਫ 150 ਦਿਨਾਂ ਤੱਕ ਸੀਮਤ ਹੋਣਗੇ, ਜਦੋਂ ਤੱਕ ਉਨ੍ਹਾਂ ਨੂੰ ਵਿਧਾਨਕ ਤੌਰ ’ਤੇ ਨਹੀਂ ਵਧਾਇਆ ਜਾਂਦਾ।