Breaking News
Dashmesh GS Electricals Verka Smart Media Insurance Point Tav Prasad

T20 ਵਿਸ਼ਵ ਕੱਪ 2026: ਭਾਰਤੀ ਟੀਮ ਦਾ ਐਲਾਨ; ਗਿੱਲ ਬਾਹਰ, ਕਿਸ਼ਨ ਅਤੇ ਰਿੰਕੂ ਦੀ ਵਾਪਸੀ

ਨਵੀਂ ਦਿੱਲੀ, 20 ਦਸੰਬਰ, ਪੰਜਾਬੀ ਦੁਨੀਆ ਬਿਊਰੋ:

ਵਿਸ਼ਵ ਪ੍ਰਸਿੱਧ ਬੱਲੇਬਾਜ ਸ਼ੁਭਮਨ ਗਿੱਲ ਨੂੰ ਟੀ-20 ਫਾਰਮੈਟ ਵਿੱਚ ਉਪ-ਕਪਤਾਨ ਥਾਪਣ ਤੋਂ ਸਿਰਫ਼ ਪੰਜ ਮਹੀਨੇ ਦੇ ਅੰਦਰ ਏਸ਼ੀਆ ਕੱਪ ਲਈ ਅਤੇ ਤਿੰਨ ਸੀਰੀਜ਼ਾਂ ਵਿੱਚ ਅਭਿਸ਼ੇਕ ਸ਼ਰਮਾ ਦੇ ਨਾਲ ਇੱਕ ਸਲਾਮੀ ਬੱਲੇਬਾਜ਼ ਵਜੋਂ ਪ੍ਰਯੋਗ ਕਰਨ ਤੋਂ ਬਾਅਦ, ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸ਼ਨੀਵਾਰ ਨੂੰ ਗਿੱਲ ਨੂੰ ਫਰਵਰੀ ਵਿੱਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਬਾਹਰ ਕਰ ਦਿੱਤਾ ਹੈ। ਗਿੱਲ ਦੀ ਖਰਾਬ ਫਾਰਮ ਹੋਣ ਕਾਰਨ, ਉਸ ਨੂੰ 7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡੇ ਜਾਣ ਵਾਲੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਜਦਕਿ ਕੀਪਰ ਈਰਾਨ ਕਿਸ਼ਨ ਅਤੇ ਰਿੰਕੂ ਸਿੰਘ ਦੀ ਵਾਪਸੀ ਹੋਈ ਹੈ।

ਅਜੀਤ ਅਗਰਕਰ ਦੀ ਪ੍ਰਧਾਨਗੀ ਵਾਲੀ ਰਾਸ਼ਟਰੀ ਸੀਨੀਅਰ ਚੋਣ ਕਮੇਟੀ ਨੇ ਸ਼ਨੀਵਾਰ ਨੂੰ ਇੱਥੇ ਬੀਸੀਸੀਆਈ ਹੈੱਡਕੁਆਰਟਰ ਵਿਖੇ ਭਾਰਤੀ ਟੀਮ ਵਿਸ਼ਵ ਕੱਪ ਟੀਮ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਦੌਰਾਨ ਗਿੱਲ ਨੂੰ ਟੀਮ ਤੋਂ ਬਾਹਰ ਰੱਖਣ ਦਾ ਐਲਾਨ ਕੀਤਾ। ਇਸ ਦੌਰਾਨ ਗਿੱਲ ਅਤੇ ਵਿਕਟਕੀਪਰ ਜਿਤੇਸ਼ ਸ਼ਰਮਾ ਨੂੰ ਟੀਮ ਵਿਚੋਂ ਬਾਹਰ ਰੱਖਿਆ ਗਿਆ ਹੈ, ਜਦਕਿ ਸੰਜੂ ਸੈਮਸਨ ਪਹਿਲੀ ਪਸੰਦ ਦੇ ਵਿਕਟਕੀਪਰ ਹੋਣ ਦੇ ਨਾਲ, ਚੋਣਕਾਰਾਂ ਨੇ ਈਸ਼ਾਨ ਕਿਸ਼ਨ ਨੂੰ ਬੈਕ-ਅੱਪ ਕੀਪਰ ਵਜੋਂ ਚੁਣਿਆ ਹੈ ਕਿਉਂਕਿ ਉਹ ਓਪਨਰ ਵਜੋਂ ਵੀ ਬੱਲੇਬਾਜ਼ੀ ਕਰਦਾ ਹੈ।

ਦੱਸਣਯੋਗ ਹੈ ਕਿ ਭਾਰਤੀ ਟੀਮ ਟੂਰਨਾਮੈਂਟ ਦੇ ਪਹਿਲੇ ਦਿਨ 7 ਫਰਵਰੀ ਨੂੰ ਅਮਰੀਕਾ ਵਿਰੁੱਧ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤ ਦਾ ਅਗਲਾ ਮੈਚ ਨਾਮੀਬੀਆ (12 ਫਰਵਰੀ) ਵਿਰੁੱਧ ਹੈ ਅਤੇ ਫਿਰ 15 ਫਰਵਰੀ ਨੂੰ ਕੋਲੰਬੋ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਮੁਕਾਬਲਾ ਕਰੇਗਾ। ਭਾਰਤ 18 ਫਰਵਰੀ ਨੂੰ ਅਹਿਮਦਾਬਾਦ ਵਿੱਚ ਨੀਦਰਲੈਂਡ ਵਿਰੁੱਧ ਮੈਚ ਨਾਲ ਆਪਣੇ ਗਰੁੱਪ ਏ ਦੇ ਮੁਕਾਬਲੇ ਪੂਰੇ ਕਰੇਗਾ। ਸੁਪਰ 8 ਦੇ ਮੈਚ 21 ਫਰਵਰੀ ਤੋਂ ਸ਼ੁਰੂ ਹੋਣਗੇ ਅਤੇ ਫਾਈਨਲ 8 ਮਾਰਚ ਨੂੰ ਹੋਵੇਗਾ।

Leave a Reply

Your email address will not be published. Required fields are marked *