
ਕੁਰਨੂਲ, 24 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਸ਼ੁੱਕਰਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਦੋਪਹੀਆ ਵਾਹਨ ਨਾਲ ਟਕਰਾਉਣ ਤੋਂ ਬਾਅਦ ਕਾਵੇਰੀ ਟਰੈਵਲਜ਼ ਦੀ ਇੱਕ ਵੋਲਵੋ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਬੱਸ ਸੜ ਕੇ ਸੁਆਹ ਹੋ ਗਈ।
ਇਥੇ ਦੱਸਣਯੋਗ ਹੈ ਕਿ ਹੈਦਰਾਬਾਦ ਤੋਂ ਬੰਗਲੁਰੂ ਜਾ ਰਹੀ ਬੱਸ ਵਿੱਚ 40 ਲੋਕ ਸਵਾਰ ਸਨ ਅਤੇ ਹਾਦਸੇ ਸਮੇਂ ਯਾਤਰੀ ਸੁੱਤੇ ਪਏ ਸਨ। ਇਹ ਬੱਸ ਹਾਦਸਾ ਕੁਰਨੂਲ ਜ਼ਿਲ੍ਹੇ ਦੇ ਉਲਿੰਡਾਕੋਂਡਾ ਨੇੜੇ ਵਾਪਰਿਆ। ਬੱਸ ਨੇ ਹੈਦਰਾਬਾਦ ਤੋਂ ਅੱਧੀ ਰਾਤ ਦੇ ਕਰੀਬ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਅਤੇ ਜਦੋਂ ਇਹ ਰਾਸ਼ਟਰੀ ਰਾਜਮਾਰਗ 44 (NH-44) ‘ਤੇ ਕੁਰਨੂਲ ਦੇ ਨੇੜੇ ਪਹੁੰਚੀ, ਤਾਂ ਸਵੇਰੇ ਲਗਭਗ 3:30 ਵਜੇ, ਇਸਦਾ ਇੱਕ ਦੋਪਹੀਆ ਵਾਹਨ ਨਾਲ ਹਾਦਸਾ ਹੋ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਦੋਪਹੀਆ ਵਾਹਨ ਬੱਸ ਦੇ ਹੇਠਾਂ ਫਸ ਗਿਆ, ਜਿਸ ਕਾਰਨ ਚੰਗਿਆੜੀ ਫੈਲ ਗਈ। ਸੂਤਰਾਂ ਅਨੁਸਾਰ, ਡਰਾਈਵਰ ਮੌਕੇ ਤੋਂ ਫਰਾਰ ਗਿਆ।
ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹਾਲਾਤ ਚੱਲ ਰਿਹਾ ਹੈ