Breaking News
Dashmesh GS Electricals Verka Smart Media Insurance Point Tav Prasad

ਮੁੱਖ ਮੰਤਰੀ ‘ਤੇ ਹਮਲਾ: ਭਾਜਪਾ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦਾ ਸ਼ੱਕ, ਸਿਆਸੀ ਮਾਹੌਲ ਗਰਮਾਇਆ


ਨਵੀਂ ਦਿੱਲੀ, 20 ਅਗਸਤ, ਪੰਜਾਬੀ ਦੁਨੀਆ ਬਿਊਰੋ:

ਆਪਣੀ ਰਿਹਾਇਸ਼ ‘ਤੇ ਅੱਜ ਸਵੇਰੇ ਇਕ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹੋਏ ਹਮਲੇ ਪਿੱਛੇ ਸਿਆਸੀ ਸਾਜ਼ਿਸ਼ ਦਾ ਸ਼ੱਕ ਹੋਣ ਕਾਰਨ ਰਾਜਸੀ ਤਣਾਅ ਸ਼ੁਰੂ ਹੋ ਗਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ‘ਜਨਸੁਨਵਾਈ’ ਦੌਰਾਨ 30 ਸਾਲ ਦੇ ਇੱਕ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸ਼੍ਰੀਮਤੀ ਗੁਪਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਰੋਧੀ ਮੁੱਖ ਮੰਤਰੀ ਦੇ ਜ਼ਮੀਨੀ ਕੰਮ ਤੋਂ ਪ੍ਰੇਸ਼ਾਨ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਮਲਾ ਰਾਜਸੀ ਕਾਰਨਾਂ ਕਰਕੇ ਹੋਇਆ ਹੈ। ਸਿਰਸਾ ਨੇ ਕਿਹਾ ਕਿ ਹਮਲਾਵਰ ਦੇ ਪਿੱਛੇ ਕੌਣ ਹੈ, ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਸ਼੍ਰੀਮਤੀ ਗੁਪਤਾ ਉਤੇ ਹੋਏ ਹਮਲੇ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ‘ਆਪ’ ਆਗੂ ਆਤਿਸ਼ੀ ਗੁਪਤਾ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ।

Leave a Reply

Your email address will not be published. Required fields are marked *