Breaking News
Dashmesh GS Electricals Verka Smart Media Insurance Point Tav Prasad

ਚੈਂਪੀਅਨਜ਼ ਟਰਾਫੀ: ਇੰਗਲੈਂਡ-ਆਸਟ੍ਰੇਲੀਆ ਦੇ ਮੈਚ ਤੋਂ ਪਹਿਲਾਂ ਪ੍ਰਬੰਧਕਾਂ ਨੇ ਗਲਤੀ ਨਾਲ ਭਾਰਤ ਦਾ ਰਾਸ਼ਟਰੀ ਗੀਤ ਵਜਾਇਆ

ਨਵੀਂ ਦਿੱਲੀ, 22 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਪਾਕਿਸਤਾਨ ਵਿਚ ਚੱਲ ਰਹੀ ਚੈਂਪੀਅਨ ਟਰਾਫੀ 2025 ਵਿੱਚ ਸ਼ਨੀਵਾਰ ਨੂੰ ਇੱਕ ਵੱਡੀ ਗਲਤੀ ਦੇਖਣ ਨੂੰ ਮਿਲੀ ਜਦੋਂ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਇੰਗਲੈਂਡ ਬਨਾਮ ਆਸਟ੍ਰੇਲੀਆ ਮੈਚ ਤੋਂ ਪਹਿਲਾਂ ਗਲਤੀ ਨਾਲ ਭਾਰਤ ਦਾ ਰਾਸ਼ਟਰੀ ਗੀਤ ਵਜਾ ਦਿੱਤਾ ਗਿਆ।

ਇਸ ਅਚਾਨਕ ਹੋਈ ਗਲਤੀ ਨੇ ਆਸਟ੍ਰੇਲੀਆਈ ਖਿਡਾਰੀਆਂ ਅਤੇ ਖਚਾਖਚ ਭਰੀ ਭੀੜ ਨੂੰ ਹੈਰਾਨ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਭਾਰਤੀ ਰਾਸ਼ਟਰੀ ਗੀਤ ਨੂੰ ਰੋਕ ਦਿੱਤਾ ਗਿਆ। ਇਹ ਗਲਤੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਪ੍ਰਸ਼ੰਸਕਾਂ ਨੇ ਉਸ ਪਲ ਦੀਆਂ ਕਲਿੱਪਾਂ ਸਾਂਝੀਆਂ ਕੀਤੀਆਂ। ਮੀਮਜ਼ ਅਤੇ ਪ੍ਰਤੀਕਿਰਿਆਵਾਂ ਦਾ X ਪਲੇਟਫਾਰਮ ‘ਤੇ ਹੜ੍ਹ ਆ ਗਿਆ।

ਇਸ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਇਹ ਪਹਿਲਾ ਵਿਵਾਦ ਨਹੀਂ ਹੈ। ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ਤੋਂ ਪਹਿਲਾਂ ਹੀ, ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਭਾਰਤ ਦੇ ਝੰਡੇ ਦੀ ਅਣਹੋਂਦ ਨੇ ਸਵਾਲ ਖੜ੍ਹੇ ਹੋਏ ਸਨ, ਜਿਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਆਲੋਚਨਾ ਹੋਈ ਸੀ।

Leave a Reply

Your email address will not be published. Required fields are marked *