Breaking News
Dashmesh GS Electricals Verka Smart Media Insurance Point Tav Prasad

ਜੈ ਸ਼ਾਹ ਬਿਨਾਂ ਮੁਕਾਬਲਾ ਆਈਸੀਸੀ ਦੇ ਨਵੇਂ ਪ੍ਰਧਾਨ ਬਣੇ

ਨਵੀਂ ਦਿੱਲੀ, 27 ਅਗਸਤ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਸੁਤੰਤਰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜੈ ਸ਼ਾਹ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਆਈਸੀਸੀ ਚੇਅਰਮੈਨ ਬਣੇ ਹਨ। ਮੰਗਲਵਾਰ ਨੂੰ ਜਾਰੀ ਬਿਆਨ ਅਨੁਸਾਰ, ਉਹ ਮੌਜੂਦਾ ਆਈਸੀਸੀ ਪ੍ਰਧਾਨ ਗ੍ਰੇਗ ਬਾਰਕਲੇ ਦੀ ਥਾਂ ਲੈ ਕੇ 1 ਦਸੰਬਰ ਨੂੰ ਆਈਸੀਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਣਗੇ।

ਜੈ ਸ਼ਾਹ ਅਗਲੇ ਮਹੀਨੇ ਜਾਂ ਅਕਤੂਬਰ ਵਿੱਚ ਹੋਣ ਵਾਲੀ ਬੀਸੀਸੀਆਈ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਭਾਰਤ ਵਿੱਚ ਆਪਣਾ ਅਹੁਦਾ ਤਿਆਗ ਦੇਣਗੇ। ਦੱਸਣਯੋਗ ਹੈ ਕਿ ਮੌਜੂਦਾ ਆਈਸੀਸੀ ਪ੍ਰਧਾਨ ਗ੍ਰੇਗ ਬਾਰਕਲੇ ਨਵੰਬਰ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐੱਨ ਸ਼੍ਰੀਨਿਵਾਸਨ, ਅਤੇ ਸ਼ਸ਼ਾਂਕ ਮਨੋਹਰ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਜੈ ਸ਼ਾਹ ਇਸ ਵੱਕਾਰੀ ਅਹੁਦੇ ‘ਤੇ ਰਹਿਣ ਵਾਲੇ ਪੰਜਵੇਂ ਭਾਰਤੀ ਬਣ ਗਏ ਹਨ।

ਬੀਸੀਸੀਆਈ ਸਕੱਤਰ ਨੇ ਕਿਹਾ, “ਅਸੀਂ ਇੱਕ ਨਾਜ਼ੁਕ ਮੋੜ ‘ਤੇ ਖੜ੍ਹੇ ਹਾਂ ਜਿੱਥੇ ਕਈ ਫਾਰਮੈਟਾਂ ਦੀ ਸਹਿ-ਹੋਂਦ ਨੂੰ ਸੰਤੁਲਿਤ ਕਰਨਾ, ਉੱਨਤ ਤਕਨੀਕਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨਾ ਅਤੇ ਨਵੇਂ ਗਲੋਬਲ ਬਾਜ਼ਾਰਾਂ ਵਿੱਚ ਸਾਡੇ ਮਾਰਕੀ ਈਵੈਂਟਸ ਨੂੰ ਪੇਸ਼ ਕਰਨਾ ਮਹੱਤਵਪੂਰਨ ਹੈ।”

ਸ਼ਾਹ ਨੇ ਕਿਹਾ, “ਲਾਸ ਏਂਜਲਸ ਓਲੰਪਿਕ 2028 ਵਿੱਚ ਟੀ-20 ਕ੍ਰਿਕਟ ਖੇਡ ਨੂੰ ਸ਼ਾਮਲ ਕਰਨਾ ਸਾਡੀ ਪ੍ਰਾਥਮਿਕਤਾ ਹੋਵੇਗੀ ਅਤੇ ਮੈਨੂੰ ਭਰੋਸਾ ਹੈ ਕਿ ਇਹ ਖੇਡ ਨੂੰ ਬੇਮਿਸਾਲ ਤਰੀਕਿਆਂ ਨਾਲ ਅੱਗੇ ਵਧੇਗਾ।”

Leave a Reply

Your email address will not be published. Required fields are marked *