Breaking News
Dashmesh GS Electricals Verka Smart Media Insurance Point Tav Prasad

ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਦਾ ਜਰਮਨੀ ਨਾਲ ਸੈਮੀਫਾਈਨਲ ਮੈਚ ਅੱਜ

ਜੈਵਲਿਨ ਥਰੋ ਚੈਂਪੀਅਨ ਨੀਰਜ ਚੋਪੜਾ ਤੋਂ ਵੀ ਸੋਨ ਤਮਗੇ ਦੀਆਂ ਉਮੀਦਾਂ

ਪੈਰਿਸ, 6 ਅਗਸਤ, ਪੰਜਾਬੀ ਦੁਨੀਆ ਬਿਊਰੋ:

ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਅੱਜ ਭਾਰਤੀ ਟੀਮ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ ਮੈਚ ਵਿੱਚ ਜਰਮਨੀ ਨਾਲ ਭਿੜੇਗੀ। ਇਸ ਦੌਰਾਨ ਟੀਮ ਆਪਣੀ ਥਾਂ ਫਾਈਨਲ ਵਿੱਚ ਪੱਕੀ ਕਰਨ ਅਤੇ ਤਮਗਾ ਪੱਕਾ ਕਰਨ ਦੀ ਕੋਸ਼ਿਸ਼ ਕਰੇਗੀ। ਕੁਆਰਟਰ ਫਾਈਨਲ ਵਿੱਚ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਹੌਂਸਲੇ ਬੁਲੰਦ ਹਨ।

ਭਾਰਤ ਨੇ ਟੋਕੀਓ ਓਲੰਪਿਕ 2021 ਵਿੱਚ 41 ਸਾਲਾਂ ਦੇ ਤਗਮੇ ਦੇ ਸੋਕੇ ਨੂੰ ਖਤਮ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਸੀ। ਪਰ ਮੰਗਲਵਾਰ ਨੂੰ ਭਾਰਤੀ ਟੀਮ ਪੈਰਿਸ ਵਿੱਚ ਸੋਨੇ ਦਾ ਤਗਮਾ ਜਿੱਤਣ ਲਈ ਮੈਦਾਨ ਵਿੱਚ ਉਤਰੇਗੀ।

ਅਨੁਭਵੀ ਗੋਲਕੀਪਰ ਸ਼੍ਰੀਜੇਸ਼, ਆਪਣਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੇ ਹਨ ਅਤੇ ਉਸ ਦੇ ਉਤਮ ਖੇਡ ਦਾ ਪ੍ਰਦਰਸ਼ਨ ਸਦਕਾ ਭਾਰਤ ਨੇ ਲਗਾਤਾਰ ਦੂਜੀ ਵਾਰ ਓਲੰਪਿਕ ਸੈਮੀਫਾਈਨਲ ਵਿੱਚ ਸਥਾਨ ਪੱਕਾ ਕੀਤਾ ਹੈ।

ਭਾਰਤ ਦੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਜਰਮਨੀ ਨਾਲ ਸੈਮੀਫਾਈਨਲ ਮੁਕਾਬਲੇ ‘ਚ ਨਹੀਂ ਖੇਡ ਸਕਣਗੇ, ਕਿਉਂਕਿ ਕੁਆਰਟਰ ਫਾਈਨਲ ਵਿੱਚ ਉਹਨਾਂ ਨੂੰ ਲਾਲ ਕਾਰਡ ਮਿਲਣ ਕਰਕੇ ਇੱਕ ਮੈਚ ਦੀ ਮੁਅੱਤਲ ਕਰ ਦਿੱਤਾ ਸੀ, ਉਪਰੰਤ ਇਸ ਵਿਰੁੱਧ ਭਾਰਤ ਦੀ ਅਪੀਲ ਨੂੰ ਵੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਰੱਦ ਕਰ ਦਿੱਤਾ। ਭਾਰਤ ਬਨਾਮ ਜਰਮਨੀ ਮੈਚ ਅੱਜ ਰਾਤ 10.30 ਵਜੇ ਖੇਡਿਆ ਜਾਵੇਗਾ।

ਇਸ ਤੋਂ ਇਲਾਵਾ ਟੋਕੀਓ ਓਲੰਪਿਕ ‘ਚ ਜੈਵਲਿਨ ਚੈਂਪੀਅਨ ਅਤੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਤੋਂ ਵੀ ਅੱਜ ਪੈਰਿਸ ਓਲੰਪਿਕ ‘ਚ ਜੈਵਲਿਨ ਥ੍ਰੋ ‘ਚ ਆਪਣੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਕਰਨਗੇ ਅਤੇ ਭਾਰਤੀ ਸਮਰਥਕਾਂ ਨੂੰ ਨੀਰਜ ਤੋਂ 8 ਅਗਸਤ ਨੂੰ ਹੋਣ ਵਾਲੇ ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਦੇ ਫਾਈਨਲ ਵਿੱਚ ਮੁੜ ਗੋਲਡ ਮੈਡਲ ਜਿੱਤਣ ਦੀਆਂ ਉਮੀਦਾਂ ਹਨ।

Leave a Reply

Your email address will not be published. Required fields are marked *