Breaking News

ਸਰਕਾਰੀ ਸਕੂਲ ਨੁਸ਼ਿਹਰਾ ਪੱਤਣ ਦੀ ਅਧਿਆਪਕਾ ‘ਤੇ ਲੱਗੇ ਬਦਇਖਲਾਕੀ ਦੇ ਦੋਸ਼

ਦੋ ਅਧਿਆਪਕਾਵਾਂ ਦੀ ਮੇਹਣੋ ਮੇਹਣੀ ਹੁੰਦਿਆਂ ਦੀ ਵੀਡੀਓ ਵਾਈਰਲ

ਸਿੱਖਿਆ ਅਧਿਕਾਰੀ ਫੋਨ ਚੁੱਕਣ ਵੀ ਪਸੰਦ ਨਹੀਂ ਕਰਦੇ

ਮੁਕੇਰੀਆਂ, 31 ਮਈ, ਮਨਜੀਤ ਸਿੰਘ ਚੀਮਾ:

ਅੱਜ ਸਵੇਰੇ ਨੁਸ਼ਿਹਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਇੱਕ ਅਧਿਆਪਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆ ਕੇ ਸਕੂਲ ਦੀ ਅਧਿਆਪਕ ਖਿਲਾਫ਼ ਬਦਇਖਲਾਕੀ ਦੇ ਦੋਸ਼ ਲਗਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਕੂਲੀ ਅਧਿਆਪਕਾ ਵਲੋਂ 112 ਨੰਬਰ ‘ਤੇ ਕੀਤੀ ਸ਼ਿਕਾਇਤ ਉਪਰੰਤ ਪੁੱਜੀ ਪੁਲੀਸ ਨੇ ਮਾਮਲਾ ਸੁਲਝਾਇਆ। ਇਸ ਸਬੰਧੀ ਝਗੜੇ ਦੀ ਵੀਡੀਓ ਵੀ ਵਾਈਰਲ ਹੋਈ ਹੈ, ਜਿਸ ਵਿੱਚ ਦੋਵੇਂ ਅਧਿਆਪਕਾਵਾਂ ਇੱਕ ਦੂਜੇ ‘ਤੇ ਚਿੱਕੜ ਸੁੱਟਦੀਆ ਨਜ਼ਰ ਆਉਂਦੀਆਂ ਹਨ।

ਇਸ ਮੌਕੇ ਰੰਧਾਵਾ ਕਲੋਨੀ ਦੀ ਵਸਨੀਕ ਅਤੇ ਪਿੰਡ ਖਾਨਪੁਰ ‘ਚ ਅਧਿਆਪਕਾ ਸ਼ਮਿੰਦਰ ਕੌਰ ਅਤੇ ਉਸਦੇ ਪਿਤਾ ਅਨੂਪ ਸਿੰਘ ਨੇ ਦੱਸਿਆ ਕਿ ਨੁਸ਼ਿਹਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਦਲਜੀਤ ਕੌਰ ਨੇ ਉਸਦੇ ਪਤੀ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ ਅਤੇ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਕਸਬਾ ਜਸੂਰ ਵਿਖੇ ਇੱਕ ਹੋਟਲ ਵਿੱਚ ਦੋਵੇਂ ਜਣੇ ਕਾਬੂ ਵੀ ਕੀਤੇ ਹਨ। ਕਾਬੂ ਕਰਨ ਮੌਕੇ ਉਸਦੇ ਪਤੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਉਨ੍ਹਾਂ ਦੀ ਅਧਿਆਪਕਾ ਨੂੰ ਸਮਝਾਇਆ ਸੀ, ਪਰ ਇਹ ਬਾਜ਼ ਨਹੀਂ ਆ ਰਹੀ ਅਤੇ ਹਾਲੇ ਤੱਕ ਉੁਸਦੇ ਪਤੀ ਨਾਲ ਅਨੈਤਿਕ ਸਬੰਧ ਬਣਾਏ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਆਪਕਾ ਦਲਜੀਤ ਕੌਰ ਉਸਦਾ ਘਰ ਤਬਾਹ ਕਰ ਰਹੀ ਹੈ ਅਤੇ ਉਸਦੇ ਬੱਚਿਆਂ ਦਾ ਵੀ ਭਵਿੱਖ ਤਬਾਹ ਕਰ ਰਹੀ ਹੈ। ਅਧਿਆਪਕਾ ਸ੍ਰਮਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਕੂਲ ਸਿੱਖਿਆ ਦਾ ਮੰਦਰ ਹੈ ਅਤੇ ਇਸ ਵਿੱਚ ਕਿਸੇ ਵੀ ਅਨੈਤਿਕ ਕਾਰਜ਼ ਕਰਨ ਵਾਲੇ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਆਪ ਖੁਦ ਹੀ ਗਲਤ ਕਾਰਜ਼ਾਂ ਵਿੱਚ ਫਸੇ ਹੋਏ ਹਨ, ਉਹ ਹੋਰਨਾਂ ਨੂੰ ਕੀ ਸਬਕ ਦੇਣਗੇ। ਉਨ੍ਹਾਂ ਨੇ ਅਧਿਆਪਕਾ ਦਲਜ਼ੀਤ ਕੌਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।

ਇਸ ਮੌਕੇ ਨੁਸ਼ਹਿਰਾ ਪੱਤਣ ਦੀ ਅਧਿਆਪਕਾ ਦਲਜੀਤ ਕੌਰ ਦੇ ਪਤੀ ਨੇ ਵੀ ਆਪਣੀ ਪਤਨੀ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਅਤੇ ਆਖਿਆ ਕਿ ਉਸਨੇ ਖੁਦ ਆਪਣੀ ਪਤਨੀ ਨੂੰ ਕਈ ਵਾਰ ਵਰਜਿਆ ਹੈ, ਪਰ ਉਹ ਬਾਜ਼ ਨਹੀਂ ਆ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਆਪਕਾ ਦਲਜ਼ੀਤ ਕੌਰ ਇੱਕ ਸਿਆਸੀ ਪਾਰਟੀ ਦੀ ਸਰਕਲ ਪ੍ਰਧਾਨ ਹੈ, ਜੋ ਕਿ ਸੇਵਾ ਨਿਯਮਾਂ ਦੇ ਉਲਟ ਹੈ, ਪਰ ਸਿੱਖਿਆ ਵਿਭਾਗ ਇਸ ਮਾਮਲੇ ਵਿੱਚ ਵੀ ਅਧਿਆਪਕਾ ਨੂੰ ਬਚਾ ਰਿਹਾ ਹੈ।

ਇਸ ਮੌਕੇ ਗ੍ਰੰਥੀ ਸਭਾ ਦੇ ਸੂਬਾ ਆਗੂ ਸਤਨਾਮ ਸਿੰਘ ਧਨੋਆ ਨੇ ਕਿਹਾ ਅਧਿਆਪਕਾ ਦਲਜ਼ੀਤ ਕੌਰ ਸਿੱਖੀ ਬਾਣੇ ਨੂੰ ਵੀ ਢਾਹ ਲਾ ਰਹੀ ਹੈ ਅਤੇ ਆਪਣੇ ਆਪ ਨੂੰ ਖਾਲਸਾ ਕਹਾਉਣ ਵਾਲੀ ਅਨੈਤਿਕ ਤੌਰ ‘ਤੇ ਗਿਰ ਚੁੱਕੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਧਿਆਪਕਾ ਦਲਜੀਤ ਕੌਰ ਵਲੋਂ ਸਿੱਖੀ ਬਾਣੇ ਨੂੰ ਢਾਹ ਲਗਾਉਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਜਾਣਗੇ।

ਇਸ ਬਾਰੇ ਪਤਾ ਲੱਗਣ ‘ਤੇ ਪੁੱਜੀ ਮੁਕੇਰੀਆਂ ਪੁਲੀਸ ਨੇ ਦੋਹਾਂ ਧਿਰਾਂ ਨੂੰ ਆ ਕੇ ਸ਼ਾਂਤ ਕਰਵਾਇਆ ਅਤੇ ਆਪਣਾ ਪੱਖ ਪੇਸ਼ ਕਰਨ ਲਈ ਆਖਿਆ।

ਉੱਧਰ ਅਧਿਆਪਕਾ ਦਲਜੀਤ ਕੌਰ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸਦੇ ਚਰਿੱਤਰ ਨੂੰ ਢਾਹ ਲਗਾਉਣ ਲਈ ਕੁਝ ਲੋਕਾਂ ਵਲੋਂ ਗਿਣੀ ਮਿੱਥੀ ਸਾਜਿਸ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੀ ਆਗੂ ਨਹੀਂ ਹੈ ਅਤੇ ਨਾ ਹੀ ਉਹ ਡਿਊਟੀ ਤੋਂ ਗੈਰ ਹਾਜ਼ਰ ਰਹਿੰਦੀ ਹੈ। ਅਧਿਆਪਕਾ ਦਲਜ਼ੀਤ ਕੌਰ ਨੇ ਕਿਹਾ ਕਿ ਵਿਰੋਧੀ ਉਸ ਉੱਤੇ ਲਗਾਏ ਜਾ ਰਹੇ ਦੋਸ਼ ਸਾਬਤ ਕਰਨ, ਜੇਕਰ ਨਹੀਂ ਤਾਂ ਉਹ ਬਣਦੀ ਕਾਰਵਾਈ ਕਰੇਗੀ।

ਇਸ ਸਬੰਧੀ ਡੀਈਓ ਲਲਿਤਾ ਅਰੋੜਾ ਨੂੰ ਵਾਰ ਵਾਰ ਫੋਨ ਕੀਤਾ ਗਿਆ, ਪਰ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ।

Leave a Reply

Your email address will not be published. Required fields are marked *