
ਲੁਧਿਆਣਾ, 20 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਆਮ ਆਦਮੀ ਪਾਰਟੀ ਨੇ ਅੱਜ ਇੰਦਰਜੀਤ ਕੌਰ ਨੂੰ ਸ਼ਹਿਰ ਦੀ ਮੇਅਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਮਹਿਲਾ ਮੇਅਰ ਮਿਲੀ ਹੈ। ਇਸ ਤਰ੍ਹਾਂ ਲੁਧਿਆਣਾ ਨੂੰ ਆਪਣਾ 7ਵਾਂ ਮੇਅਰ ਮਿਲ ਗਿਆ ਹੈ।
ਅਸਲ ਵਿਚ ਇਹ ਸੀਟ ਮਹਿਲਾ ਕੌਂਸਲਰ ਲਈ ਰਾਖਵੀਂ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਵਿੱਚੋਂ ਕਿਸੇ ਦੀ ਚੋਣ ਕਰ ਸਕਦੀ ਹੈ। ਹਾਲਾਂਕਿ ਬਾਅਦ ਵਿੱਚ ਪਾਰਟੀ ਨੇ ਇੰਦਰਜੀਤ ਕੌਰ ਦੇ ਨਾਂ ਉਤੇ ਮੋਹਰ ਲਗਾ ਦਿੱਤੀ।