Breaking News

ADGP ਦੀ ਸੇਵਾਮੁਕਤੀ ਤੋਂ 3 ਦਿਨ ਪਹਿਲਾਂ ਹੋਈ ਅਚਾਨਕ ਮੌਤ

ਕੋਚੀ, 28 ਅਗਸਤ, ਪੰਜਾਬੀ ਦੁਨੀਆ ਬਿਊਰੋ :

ਕੇਰਲ ਕਾਡਰ ਦੇ 1997 ਬੈਚ ਦੇ ਆਈਪੀਐਸ ਅਧਿਕਾਰੀ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਮਹੀਪਾਲ ਯਾਦਵ ਦਾ ਬੁੱਧਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਨੇ 30 ਅਗਸਤ ਨੂੰ ਨੌਕਰੀ ਤੋਂ ਸੇਵਾਮੁਕਤ ਹੋਣਾ ਸੀ। ਇਸੇ ਦਿਨ ਹੀ ਕੇਰਲ ਪੁਲਿਸ ਵੱਲੋਂ ਉਨ੍ਹਾਂ ਲਈ ਇਕ ਔਨਲਾਈਨ ਵਿਦਾਇਗੀ ਸਮਾਰੋਹ ਰੱਖਿਆ ਹੋਇਆ ਸੀ ਪਰ ਉਹ ਇਸ ਤੋਂ ਕੁਝ ਘੰਟੇ ਪਹਿਲਾਂ ਹੀ ਚੱਲ ਵਸੇ।

ਰਾਜਸਥਾਨ ਦੇ ਅਲਵਰ ਦੇ ਰਹਿਣ ਵਾਲੇ ਮਹੀਪਾਲ ਯਾਦਵ ਦਾ ਜੈਪੁਰ ਵਿੱਚ ਦੇਹਾਂਤ ਹੋ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਹਾਸਲ ਕਰਨ ਵਾਲੇ ਸ੍ਰੀ ਯਾਦਵ ਨੇ ਕੇਰਲ ਐਕਸਾਈਜ਼ ਕਮਿਸ਼ਨਰ ਵਜੋਂ ਸੇਵਾ ਨਿਭਾਈ ਅਤੇ ਮੈਡੀਕਲ ਛੁੱਟੀ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਹਾਲ ਹੀ ਵਿੱਚ ਏਡੀਜੀਪੀ, ਅਪਰਾਧ ਨਿਯੁਕਤ ਕੀਤਾ ਗਿਆ ਸੀ। 2018 ਵਿੱਚ, ਉਨ੍ਹਾਂ ਨੇ ਜਲੰਧਰ ਵਿੱਚ ਬੀਐਸਐਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਵਜੋਂ ਸੇਵਾ ਨਿਭਾਈ। ਕੇਰਲ ਵਿੱਚ, ਯਾਦਦ ਨੇ ਕੋਚੀ ਸ਼ਹਿਰ ਦੇ ਪੁਲਿਸ ਕਮਿਸ਼ਨਰ, ਆਈਜੀ ਅੰਦਰੂਨੀ ਸੁਰੱਖਿਆ, ਅਤੇ ਆਈਜੀ ਤਿਰੂਵਨੰਤਪੁਰਮ ਰੇਂਜ ਵਜੋਂ ਸੇਵਾ ਨਿਭਾਈ।

ਦੱਸਣਯੋਗ ਹੈ ਕਿ ਯਾਦਵ ਨੇ ਸੀਬੀਆਈ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਵੀਵੀਆਈਪੀ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਅਤੇ ਮੁਲਾਇਮ ਸਿੰਘ ਯਾਦਵ ਦੇ ਜਾਇਦਾਦ ਮਾਮਲੇ ਵਿਚ ਜਾਂਚ ਦੀ ਅਗਵਾਈ ਕੀਤੀ ਸੀ।

Leave a Reply

Your email address will not be published. Required fields are marked *