Breaking News
Dashmesh GS Electricals Verka Smart Media Insurance Point Tav Prasad

Israel-Iran War: ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਤਹਿਰਾਨ ਛੱਡਣ ਦੀ ਦਿੱਤੀ ਸਲਾਹ

ਨਵੀਂ ਦਿੱਲੀ, 17 ਜੂਨ, ਪੰਜਾਬੀ ਦੁਨੀਆ ਬਿਊਰੋ:

ਇਜ਼ਰਾਈਲ ਅਤੇ ਈਰਾਨ ਵਿਚਕਾਰ ਦਿਨੋਂ-ਦਿਨ ਟਕਰਾਅ ਵਧਣ ਕਾਰਨ ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਤਹਿਰਾਨ ਤੋਂ ਬਾਹਰ ਜਾਣ ਲਈ ਕਿਹਾ ਹੈ।

ਦੂਤਾਵਾਸ ਨੇ ਕਿਹਾ “ਸਾਰੇ ਭਾਰਤੀ ਨਾਗਰਿਕ ਅਤੇ ਪੀਆਈਓ ਜੋ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਤਹਿਰਾਨ ਤੋਂ ਬਾਹਰ ਜਾ ਸਕਦੇ ਹਨ, ਨੂੰ ਸ਼ਹਿਰ ਤੋਂ ਬਾਹਰ ਕਿਸੇ ਸੁਰੱਖਿਅਤ ਸਥਾਨ ‘ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।” ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਿਰਕਾਂ ਲਈ ਹੈਲਪਲਾਈਨ ਨੰਬਰ: +989010144557, +989128109115, +989128109109 ਵੀ ਜਾਰੀ ਕੀਤੇ ਗਏ ਹਨ।

ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਤਹਿਰਾਨ ਵਿੱਚ ਭਾਰਤੀ ਦੂਤਾਵਾਸ “ਸੁਰੱਖਿਆ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਈਰਾਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸੰਪਰਕ ਵਿੱਚ ਹੈ।”

Leave a Reply

Your email address will not be published. Required fields are marked *