
NDRF ਦੇ ਜਵਾਨ ਬਚਾਅ ਕਾਰਜਾਂ ਵਿਚ ਜੁਟੇ
ਪੁਣੇ, 15 ਜੂਨ, ਪੰਜਾਬੀ ਦੁਨੀਆ ਬਿਊਰੋ:
ਮਹਾਰਾਸ਼ਟਰ ਦੇ ਪੂਣੇ ਜ਼ਿਲ੍ਹੇ ਦੇ ਮਾਵਲ ਤਹਿਸੀਲ ਵਿੱਚ ਪਿੰਪਰੀ-ਚਿੰਚਵਾੜ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਕੁੰਡਮਾਲਾ ਪਿੰਡ ਨੇੜੇ ਐਤਵਾਰ ਨੂੰ ਇੰਦਰਾਣੀ ਨਦੀ ਦਾ ਇੱਕ ਪੁਲ ਢਹਿ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਸੂਤਰਾਂ ਮੁਤਾਬਕ ਲੋਹੇ ਦਾ ਪੁਲ ਅਚਾਨਕ ਟੁੱਟਣ ਦਾ ਕਾਰਨ ਸਮਰੱਥਾ ਤੋਂ ਵੱਧ ਯਾਤਰੀਆਂ ਦੇ ਪੁੱਲ ਉਤੇ ਘੁੰਮਣਾ ਹੈ ਜਾਂ ਕੁਝ ਖੜ੍ਹੇ ਸਨ। ਅਧਿਕਾਰੀਆਂ ਅਨੁਸਾਰ ਕਰੀਬ 20 ਤੋਂ 25 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ, ਜਦਕਿ ਕੁਝ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਅਜੇ ਤੱਕ 6 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ 5-7 ਲੋਕਾਂ ਨੂੰ ਬਚਾਅ ਲਿਆ ਗਿਆ ਹੈ।
ਐਨਡੀਆਰਐਫ ਦੇ ਜਵਾਨਾਂ ਸਮੇਤ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਲੱਭਣ ਅਤੇ ਸਹਾਇਤਾ ਕਰਨ ਵਿਚ ਜੁਟ ਗਈਆਂ ਹਨ।