
ਨਵੀਂ ਦਿੱਲੀ, 4 ਮਈ, ਪੰਜਾਬੀ ਦੁਨੀਆ ਬਿਊਰੋ:
ਪਹਿਲਗਾਮ ਹਮਲੇ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ X ਖਾਤੇ ਭਾਰਤ ਵਿੱਚ ਬਲਾਕ ਕਰ ਦਿੱਤੇ ਗਏ ਹਨ।
ਇਮਰਾਨ ਖਾਨ ਅਤੇ ਬਿਲਾਵਲ ਭੁੱਟੋ ਦੇ X ਖਾਤੇ ਦੇ ਇੱਕ ਸਕ੍ਰੀਨਸ਼ੌਟ ਦਾ ਮੈਸਜ਼ ਦਿਖਾਇਆ ਗਿਆ ਹੈ, ਕਿ ਇਸਨੂੰ ਭਾਰਤ ਵਿੱਚ ਰੋਕ ਦਿੱਤਾ ਗਿਆ। ਪਾਕਿਸਤਾਨੀ ਸਿਆਸਤਦਾਨਾਂ ਦੇ X ਖਾਤੇ ਦੀ ਪ੍ਰੋਫਾਈਲ ਤਸਵੀਰ ਅਤੇ ਕਵਰ ਤਸਵੀਰ ਖਾਲੀ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤਾਉੱਲਾ ਤਰਾਰ ਦਾ X ਖਾਤਾ ਵੀ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਸੀ।