Breaking News
Dashmesh GS Electricals Verka Smart Media Insurance Point Tav Prasad

12ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਦੀ ਗੋਲੀ ਮਾਰ ਕੇ ਹੱਤਿਆ

ਭੋਪਾਲ, 7 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛਤਰਪੁਰ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਵਲੋਂ ਸਕੂਲ ਪ੍ਰਿੰਸੀਪਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਮਿਲੀ ਹੈ।

ਧਮੋਰਾ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦਾ ਮੁੱਖ ਅਧਿਆਪਕ ਸੁਰਿੰਦਰ ਕੁਮਾਰ ਸਕਸੈਨਾ (55) ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ। ਉਹ ਤਕਰੀਬਨ ਪੰਜ ਸਾਲ ਤੋਂ ਸਕੂਲ ਦੇ ਪ੍ਰਿੰਸੀਪਲ ਚਲੇ ਆ ਰਹੇ ਸਨ।

ਸੂਤਰਾਂ ਮੁਤਾਬਕ ਇਕ ਵਿਦਿਆਰਥੀ ਨੇ ਕਥਿਤ ਤੌਰ ‘ਤੇ ਪ੍ਰਿੰਸੀਪਲ ਦਾ ਬਾਥਰੂਮ ਜਾਣ ਤੱਕ ਪਿੱਛਾ ਕੀਤਾ ਅਤੇ ਉੱਥੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਪ੍ਰਿੰਸੀਪਲ ਦੀ ਮੌਤ ਹੋ ਗਈ। ਗੋਲੀ ਚੱਲਣ ਕਾਰਨ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਗੋਲੀ ਲੱਗਣ ਨਾਲ ਸਟਾਫ਼ ਪ੍ਰਿੰਸੀਪਲ ਦੇ ਦਫ਼ਤਰ ਪਹੁੰਚਿਆ ਅਤੇ ਉਸ ਨੂੰ ਖੂਨ ਨਾਲ ਲੱਥ-ਪੱਥ ਹਾਲਤ ਵਿੱਚ ਦੇਖਿਆ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਵਿਦਿਆਰਥੀ ਪ੍ਰਿੰਸੀਪਲ ਦੀ ਹੀ ਸਕੂਟਰੀ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਸੁਪਰਡੈਂਟ ਅਗਮ ਜੈਨ ਨੇ ਦੱਸਿਆ ਕਿ ਦੋਸ਼ੀ ਨੇ ਦੁਪਹਿਰ ਡੇਢ ਵਜੇ ਦੇ ਕਰੀਬ ਧਮੋਰਾ ਸਰਕਾਰੀ ਹਾਇਰ ਸਕੂਲ ਦੇ ਟਾਇਲਟ ਦੇ ਪ੍ਰਵੇਸ਼ ਦੁਆਰ ਕੋਲ ਪ੍ਰਿੰਸੀਪਲ ਐਸਕੇ ਸਕਸੈਨਾ (55) ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *