Breaking News
Dashmesh GS Electricals Verka Smart Media Insurance Point Tav Prasad

ਚੈਂਪੀਅਨਜ਼ ਟਰਾਫੀ: ICC ਦੀ ਮੀਟਿੰਗ ਰਹੀ ‘ਬੇਸਿੱਟਾ’, ਪਾਕਿਸਤਾਨ ਦੀ ‘ਹਾਈਬ੍ਰਿਡ ਮਾਡਲ’ ਨੂੰ ਕੋਰੀ ਨਾਂਹ

ਨਵੀਂ ਦਿੱਲੀ, 29 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਦੇ ਕਾਰਜਕਾਰੀ ਬੋਰਡ ਦੀ ਚੈਂਪੀਅਨਜ਼ ਟਰਾਫੀ ਸਬੰਧੀ ਹੋਈ ਐਮਰਜੈਂਸੀ ਮੀਟਿੰਗ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ ਅਤੇ ਇਹ ਬੇਸਿੱਟਾ ਰਹੀ, ਕਿਉਂਕਿ ਪਾਕਿਸਤਾਨ ਨੂੰ ‘ਹਾਈਬ੍ਰਿਡ ਮਾਡਲ’ ਮਨਜ਼ੂਰ ਨਹੀਂ। ਪਾਕਿਸਤਾਨ ਇਸ ਪ੍ਰਤੀਯੋਗਤਾ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਇਹ ਮੀਟਿੰਗ ਹੁਣ ਸ਼ਨੀਵਾਰ ਨੂੰ ਫਿਰ ਹੋਵੇਗੀ।

ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਮੁਖੀ ਮੋਹਸਿਨ ਨਕਵੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਦੌਰੇ ਲਈ ਆਪਣੀ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਉਸ ਨੂੰ ‘ਹਾਈਬ੍ਰਿਡ ਮਾਡਲ’ ਮਨਜ਼ੂਰ ਨਹੀਂ ਹੈ।ਹਾਈਬ੍ਰਿਡ ਮਾਡਲ ਅਨੁਸਾਰ ਭਾਰਤੀ ਟੀਮ ਪ੍ਰਤੀਯੋਗਤਾ ਦੇ ਆਪਣੇ ਮੈਚ ਕਿਸੇ ਹੋਰ ਸਥਾਨ ’ਤੇ ਖੇਡਦੀ ਹੈ। ਆਈ.ਸੀ.ਸੀ. ਦੇ ਫੁੱਲ ਮੈਂਬਰ ਦੇਸ਼ ਦੇ ਅਧਿਕਾਰੀ ਤੇ ਬੋਰਡ ਦੇ ਮੈਂਬਰ ਨੇ ਕਿਹਾ, ‘‘ਕਾਰਜਕਾਰੀ ਬੋਰਡ ਦੀ ਅੱਜ ਸੰਖੇਪ ਮੀਟਿੰਗ ਹੋਈ। ਸਾਰੇ ਪੱਖ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੇ ਹਾਂ-ਪੱਖੀ ਹੱਲ ਲਈ ਕੰਮ ਕਰ ਰਹੇ ਹਨ। ਉਮੀਦ ਹੈ ਕਿ ਬੋਰਡ ਸ਼ਨੀਵਾਰ ਨੂੰ ਫਿਰ ਤੋਂ ਮੀਟਿੰਗ ਕਰੇਗਾ ਤੇ ਹੱਲ ਕੱਢਣ ਤੱਕ ਇਸ ਨੂੰ ਜਾਰੀ ਰੱਖੇਗਾ।’’

ਨਕਵੀ ਨੇ ਮੀਟਿੰਗ ਵਿਚ ਵਿਅਕਤੀਗਤ ਰੂਪ ਨਾਲ ਹਿੱਸਾ ਲਿਆ ਕਿਉਂਕਿ ਉਹ ਪਾਕਿਸਤਾਨ ਦਾ ਪੱਖ ਰੱਖਣ ਲਈ ਵੀਰਵਾਰ ਤੋਂ ਦੁਬਈ ਵਿਚ ਹੈ। ਭਾਰਤੀ ਕ੍ਰਿਕਟ ਬੋਰਡ ਦਾ ਸਕੱਤਰ ਜੈ ਸ਼ਾਹ ਮੀਟਿੰਗ ਵਿਚ ਆਨਲਾਈਨ ਸ਼ਾਮਲ ਹੋਇਆ, ਜਦਕਿ ਸ਼ਾਹ 1 ਦਸੰਬਰ ਨੂੰ ਆਈ.ਸੀ.ਸੀ. ਚੇਅਰਮੈਨ ਦਾ ਅਹੁਦਾ ਸੰਭਾਲੇਗਾ।

Leave a Reply

Your email address will not be published. Required fields are marked *