Breaking News
Dashmesh GS Electricals Verka Smart Media Insurance Point Tav Prasad

ਕਰਵਾ ਚੌਥ ਵਾਲੇ ਦਿਨ ਪਤਨੀ ਨੇ ਚਾੜ੍ਹਿਆ ਨਵਾਂ ਚੰਦ

ਨਵੀ ਦਿੱਲੀ, 21 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਬੀਤੀ ਰਾਤ ਦੇਸ਼ ਭਰ ਵਿੱਚ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਗਿਆ। ਇਸ ਦਿਨ ਉੱਤਰ ਪ੍ਰਦੇਸ਼ ਦੇ ਮਊ ਅੰਦਰ ਪੈਂਦੇ ਥਾਣਾ ਕੋਪਗੰਜ ਇਲਾਕੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਰਤ ਵਾਲੇ ਦਿਨ ਪਤੀ ਘਰ ਆਇਆ ਤਾਂ ਪਤਨੀ ਨੇ ਇਕ ਹੋਰ ਵਿਆਹ ਕਰਵਾ ਲਿਆ। ਪ੍ਰੇਮੀ ਜੋੜੇ ਨੇ ਕਰਵਾ ਚੌਥ ਮੌਕੇ ਗੌਰੀਸ਼ੰਕਰ ਮੰਦਰ ‘ਚ ਵਿਆਹ ਕਰਵਾਇਆ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਔਰਤ ਵਿਆਹੀ ਹੋਣ ਦੇ ਬਾਵਜੂਦ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਦੂਜਾ ਵਿਆਹ ਕਰਵਾ ਲਿਆ। ਜਿਵੇਂ ਹੀ ਪਤੀ ਨੂੰ ਇਸ ਗੱਲ ਦੀ ਸੂਹ ਮਿਲੀ, ਉਹ ਘਰ ਆ ਗਿਆ। ਉਸਨੇ ਆਪਣੀ ਪਤਨੀ ਤੋਂ ਜਵਾਬ ਮੰਗਿਆ। ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹੰਗਾਮਾ ਵਧਣ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ। ਪਤਨੀ ਆਪਣੇ ਪ੍ਰੇਮੀ ਨਾਲ ਥਾਣੇ ਪਹੁੰਚੀ, ਪਰ ਪਤੀ ਨਹੀਂ ਪਹੁੰਚਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪ੍ਰਮਿਲਾ ਨਾਂ ਦੀ ਲੜਕੀ ਦਾ ਵਿਆਹ ਭੀਟੀ ਮੁਹੱਲਾ ਵਾਸੀ ਆਕਾਸ਼ ਨਾਲ ਹੋਇਆ ਸੀ। ਪਰ ਪ੍ਰਮਿਲਾ ਦਾ ਪਹਿਲਾਂ ਹੀ ਇੱਕ ਪ੍ਰੇਮੀ ਸੀ, ਜਿਸਦਾ ਨਾਮ ਵਿਜੇ ਸ਼ੰਕਰ ਹੈ। ਵਿਜੇ ਸ਼ੰਕਰ ਲੈਰੋਂ ਪਿੰਡ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਵੀ ਪ੍ਰਮਿਲਾ ਅਤੇ ਵਿਜੇ ਦਾ ਅਫੇਅਰ ਚੱਲਦਾ ਰਿਹਾ।

Leave a Reply

Your email address will not be published. Required fields are marked *