
ਮਨਾਲੀ, 25 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਮਨਾਲੀ ਵਿਖੇ ਬੁੱਧਵਾਰ ਰਾਤ ਨੂੰ ਬੱਦਲ ਫਟਣ ਕਾਰਨ ਇਥੋਂ ਦੇ ਅੰਜਨੀ ਮਹਾਦੇਵ ਨਾਲੇ ‘ਚ ਪਾਣੀ ਭਰ ਗਿਆ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਘਟਨਾ ਕਾਰਨ ਮਨਾਲੀ-ਲੇਹ ਹਾਈਵੇ ‘ਤੇ ਭਾਰੀ ਮਾਤਰਾ ‘ਚ ਮਲਬਾ ਇਕੱਠਾ ਹੋ ਗਿਆ, ਜਿਸ ਕਾਰਨ ਸੜਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ‘ਚ ਬੱਦਲ ਫਟਣ ਤੋਂ ਬਾਅਦ ਭਾਰੀ ਮੀਂਹ ਪਿਆ, ਜਿਸ ਕਾਰਨ ਇਹ ਤਬਾਹੀ ਹੋਈ।
ਸੂਤਰਾਂ ਮੁਤਾਬਕ ਅੰਜਨੀ ਮਹਾਦੇਵ ਡਰੇਨ ‘ਚ ਇਕ ਘਰ ਵੀ ਹੜ੍ਹ ਦੀ ਲਪੇਟ ‘ਚ ਆ ਗਿਆ, ਜੋ ਪੂਰੀ ਤਰ੍ਹਾਂ ਤਬਾਹ ਹੋ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇੱਥੋਂ ਦਾ ਇੱਕ ਪਣ-ਬਿਜਲੀ ਪ੍ਰਾਜੈਕਟ ਵਿਚ ਹੜ੍ਹ ਦਾ ਮਲਬਾ ਦਾਖਲ ਹੋ ਗਿਆ ਹੈ।