Breaking News
Dashmesh GS Electricals Verka Smart Media Insurance Point Tav Prasad

TRAI ਨੇ ਮਲਟੀਪਲ ਸਿਮ ਲਈ ਚਾਰਜ ਲੈਣ ਦੇ ਦਾਅਵਿਆਂ ਦਾ ਕੀਤਾ ਖੰਡਨ

ਨਵੀਂ ਦਿੱਲੀ, 15 ਜੂਨ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਰੈਗੂਲੇਟਰ ਇੱਕ ਤੋਂ ਵੱਧ ਸਿਮ ਕਾਰਡ ਰੱਖਣ ਲਈ ਗਾਹਕਾਂ ‘ਤੇ ਚਾਰਜ ਲਗਾਏਗਾ।

ਟੈਲੀਕਾਮ ਰੈਗੂਲੇਟਰ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ। ਰੈਗੂਲੇਟਰ ਨੇ ਕਿਹਾ “ਅਜਿਹੇ ਦਾਅਵੇ ਬੇਬੁਨਿਆਦ ਹਨ ਅਤੇ ਸਿਰਫ ਜਨਤਾ ਨੂੰ ਗੁੰਮਰਾਹ ਕਰਨ ਲਈ ਕੰਮ ਕਰਦੇ ਹਨ।”

Leave a Reply

Your email address will not be published. Required fields are marked *