ਨਵੀਂ ਦਿੱਲੀ, 1 ਜੂਨ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਬੋਇੰਗ ਸਟਾਰਲਾਈਨਰ ਪੁਲਾੜ ਜਹਾਜ਼ ਰਾਹੀਂ ਤੀਜੀ ਵਾਰ ਪੁਲਾੜ ਵਿੱਚ ਉਡਾਣ ਭਰਨ ਲਈ ਤਿਆਰ ਹੈ। ਇਹ ਉਡਾਣ ਅਸਲ ਵਿੱਚ 6 ਮਈ ਨੂੰ ਨਿਰਧਾਰਤ ਕੀਤੀ ਗਈ ਸੀ ਪਰ ਕੁਝ ਤਕਨੀਕੀ ਖਰਾਬੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।ਪੁਲਾੜ ਏਜੰਸੀ ਅਨੁਸਾਰ, ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਅੱਜ ਰਾਤ 10 ਵਜੇ (ਭਾਰਤੀ ਮਿਆਰੀ ਸਮਾਂ) (1625 UTC) ਦੇ ਆਸਪਾਸ ਉਡਾਣ ਭਰਨ ਵਾਲੀ ਹੈ।ਸ਼ਨੀਵਾਰ, 1 ਜੂਨ ਨੂੰ ਨਾਸਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਨਾਸਾ, ਬੋਇੰਗ, ਅਤੇ ਯੂ.ਐਲ.ਏ. (ਯੂਨਾਈਟਿਡ ਲਾਂਚ ਅਲਾਇੰਸ) ਦੇ ਮਿਸ਼ਨ ਮੈਨੇਜਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਏਜੰਸੀ ਦੇ ਬੋਇੰਗ ਕਰੂ ਫਲਾਈਟ ਟੈਸਟ ਨੂੰ ਲਾਂਚ ਕਰਨ ਲਈ ਮੁਲਾਂਕਣ ਜਾਰੀ ਹੈ। ਟੀਮਾਂ ਹੁਣ ਦੁਪਹਿਰ 12:25 ਵਜੇ ਲਾਂਚ ਦੇ ਮੌਕੇ ਵੱਲ ਕੰਮ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਨੂੰ ਦੋ ਲੰਮੇ ਸਮੇਂ ਦੀਆਂ ਸਪੇਸ-ਫਲਾਈਟਾਂ ਦਾ ਤਜ਼ਰਬਾ ਹੈ ਅਤੇ ਉਹ ਪੁਲਾੜ ਵਿੱਚ ਕੁੱਲ 322 ਦਿਨ ਬਿਤਾ ਚੁੱਕੀ ਹੈ। ਉਸਨੇ ਕੁੱਲ 29 ਘੰਟੇ ਅਤੇ 17 ਮਿੰਟ ਵਿੱਚ ਚਾਰ ਸਪੇਸਵਾਕ ਨਾਲ ਔਰਤਾਂ ਦਾ ਇੱਕ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਹੈ।