ਕਿਹਾ, ਮੈਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਜਾ ਰਿਹਾਂ ਜੇਲ੍ਹ, ਮੇਰੀ ਜਾਨ ਵੀ ਚਲੀ ਗਈ ਤਾਂ ਗਮ ਨਾ ਕਰਨਾ
ਨਵੀਂ ਦਿੱਲੀ, 31 ਮਈ, ਪੰਜਾਬੀ ਦੁਨੀਆ ਬਿਊਰੋ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 21 ਦਿਨਾਂ ਦੀ ਜ਼ਮਾਨਤ ਕੱਲ੍ਹ ਭਾਵ 1 ਜੂਨ ਨੂੰ ਖਤਮ ਹੋ ਰਹੀ ਹੈ। ਇਸ ਤੋਂ ਪਹਿਲਾਂ ਅੱਜ (31 ਮਈ) ਨੂੰ ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਉਪਰ ਉਨ੍ਹਾਂ ‘ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ। ਮੈਂ 2 ਜੂਨ ਐਤਵਾਰ ਨੂੰ ਦੁਪਹਿਰ 3 ਵਜੇ ਆਤਮ ਸਮਰਪਣ ਕਰਾਂਗਾ। ਜੇ ਇਸ ਵਾਰ ਮੇਰੀ ਜਾਨ ਵੀ ਚਲੀ ਗਈ ਤਾਂ ਗਮ ਨਾ ਕਰਨਾ। ਜੇਲ੍ਹ ਵਿੱਚ ਮੈਨੂੰ ਤੰਗ ਕਰਨ ਦੀ ਫਿਰ ਕੋਸ਼ਿਸ਼ ਹੋਵੇਗੀ। ਉਹ ਪਹਿਲਾਂ ਵੀ ਮੈਨੂੰ ਝੁਕਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਹ ਸਫਲ ਨਹੀਂ ਹੋਏ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਉਨ੍ਹਾਂ ਨੇ ਮੈਨੂੰ ਬਹੁਤ ਤਸੀਹੇ ਦਿੱਤੇ। ਮੇਰੀਆਂ ਦਵਾਈਆਂ ਰੋਕ ਦਿੱਤੀਆਂ ਗਈਆਂ। ਮੈਂ 30 ਸਾਲਾਂ ਤੋਂ ਸ਼ੂਗਰ ਦਾ ਮਰੀਜ਼ ਹਾਂ। ਮੈਂਨੂੰ 10 ਸਾਲਾਂ ਤੋਂ ਇਨਸੁਲਿਨ ਦੇ ਟੀਕੇ ਲੱਗ ਰਹੇ ਹਨ। ਉਹਨਾਂ ਵਲੋਂ ਬੇਵਜ੍ਹਾ ਮੈਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ।
ਅੰਤ ਵਿੱਚ ਉਹਨਾਂ ਕਿਹਾ ਕਿ ਮੇਰੇ ਜੇਲ੍ਹ ਜਾਣ ਬਾਅਦ ਮੇਰੀ ਬਿਮਾਰ ਦਾ ਖਿਆਲ ਰੱਖਣਾ।