Breaking News
Dashmesh GS Electricals Verka Smart Media Insurance Point Tav Prasad

T-20 WC 2026 : ਭਾਰਤ ਅਤੇ ਨਾਮੀਬੀਆ ਦਰਮਿਆਨ ਮੈਚ ਅੱਜ

ਨਵੀਂ ਦਿੱਲੀ, 12 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਟੀ-20 ਵਿਸ਼ਵ ਕੱਪ 2026 ਦੇ ਆਪਣੇ ਦੂਜੇ ਮੈਚ ਵਿੱਚ, ਭਾਰਤੀ ਟੀਮ ਅੱਜ ਨਾਮੀਬੀਆ ਨਾਲ ਖੇਡੇਗੀ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮੀਂ 7:00 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ। ਕਪਤਾਨ ਸੂਰਿਆ ਕੁਮਾਰ ਯਾਦਵ ਦੀ ਅਗਵਾਈ ਹੇਠ ਭਾਰਤੀ ਟੀਮ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ। ਦੂਜੇ ਪਾਸੇ, ਨਾਮੀਬੀਆ ਉਸੇ ਮੈਦਾਨ ‘ਤੇ ਨੀਦਰਲੈਂਡ ਤੋਂ ਹਾਰ ਗਈ ਸੀ।

ਭਾਰਤੀ ਖਿਡਾਰੀਆਂ ਕੋਲ 15 ਫਰਵਰੀ ਨੂੰ ਪਾਕਿਸਤਾਨ ਨਾਲ ਹੋਣ ਵਾਲੇ ਮੈਚ ਤੋਂ ਪਹਿਲਾਂ, ਫਾਰਮ ਵਿੱਚ ਵਾਪਸ ਆਉਣ ਦਾ ਵਧੀਆ ਮੌਕਾ ਹੈ। ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਤੇਜ਼ ਸ਼ੁਰੂਆਤ ਪ੍ਰਦਾਨ ਕਰ ਸਕਦੇ ਹਨ। ਫਿਰ, ਤਿਲਕ ਵਰਮਾ ਅਤੇ ਇਨ-ਫਾਰਮ ਸੂਰਿਆ ਮੱਧ ਕ੍ਰਮ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰ ਸਕਦੇ ਹਨ।

Leave a Reply

Your email address will not be published. Required fields are marked *