Breaking News
Dashmesh GS Electricals Verka Smart Media Insurance Point Tav Prasad

ਟੀ-20 ਵਿਸ਼ਵ ਕੱਪ: ਵੈਸਟ ਇੰਡੀਜ਼ ਨੇ ਇੰਗਲੈਂਡ ਨੂੰ 30 ਦੌੜਾਂ ਨਾਲ ਹਰਾਇਆ

ਇੰਗਲੈਂਡ ਦੀ ਪੂਰੀ ਟੀਮ 19 ਓਵਰਾਂ ਵਿੱਚ 166 ਦੌੜਾਂ ‘ਤੇ ਹੋਈ ਆਊਟ

ਸ਼ਰਫੇਨ ਰਦਰਫੋਰਡ ਨੂੰ ਮੈਨ ਆਫ ਦੀ ਮੈਚ ਐਲਾਨਿਆ

ਮੁੰਬਈ, 11 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਆਈਸੀਸੀ ਟੀ20 ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਵੈਸਟ ਇੰਡੀਜ ਟੀਮ ਨੇ ਇੰਗਲੈਂਡ ਨੂੰ 30 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਹ ਰੋਮਾਂਚਕ ਮੁਕਾਬਲਾ ਮੁੰਬਈ ਦੇ ਪ੍ਰਸਿੱਧ ਵਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਦਰਸ਼ਕਾਂ ਨੂੰ ਤਗੜਾ ਟੀ-20 ਟਕਰਾਅ ਦੇਖਣ ਨੂੰ ਮਿਲਿਆ।

ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟ ਇੰਡੀਜ ਨੇ ਨਿਰਧਾਰਿਤ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਟੀਮ ਦੀ ਜਿੱਤ ਵਿੱਚ ਸ਼ਰਫੇਨ ਰਦਰਫੋਰਡ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਰਿਹਾ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 76 ਨਾਬਾਦ ਦੌੜਾਂ ਬਣਾਈਆਂ। ਰੌਸਟਨ ਚੇਜ ਨੇ 34 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਜੈਸਨ ਹੋਲਡਰ ਨੇ ਤੇਜ਼ਤਰਾਰ 33 ਦੌੜਾਂ ਜੋੜ ਕੇ ਟੀਮ ਦੇ ਸਕੋਰ ਨੂੰ ਮਜ਼ਬੂਤੀ ਬਖ਼ਸ਼ੀ। ਰਦਰਫੋਰਡ ਨੇ ਰੌਸ਼ਟਨ ਚੇਜ ਅਤੇ ਜੈਸਨ ਹੋਲਡਰ ਨਾਲ ਮਿਲ ਕੇ ਦੋ ਅਰਧ ਸੈਂਕੜਾ ਦੀਆਂ ਸਾਂਝੇਦਾਰੀਆਂ ਨਿਭਾਈਆਂ। ਇੰਗਲੈਂਡ ਵੱਲੋਂ ਜੈਮੀ ਓਵਰਟਨ ਅਤੇ ਅਦਿਲ ਰਾਸ਼ਿਦ ਨੇ ਦੋ-ਦੋ ਵਿਕਟਾਂ ਹਾਸਿਲ ਕੀਤੀਆਂ, ਪਰ ਉਹ ਵਿੰਡੀਜ ਦੇ ਰਨ-ਰੇਟ ਨੂੰ ਕਾਬੂ ਨਹੀਂ ਕਰ ਸਕੇ।

ਵੈਸਟ ਇੰਡੀਜ ਵਲੋਂ ਜਿੱਤ ਲਈ ਦਿੱਤੇ 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਢਿੱਲੀ ਰਹੀ ਅਤੇ ਟੀਮ ਨਿਰਧਾਰਿਤ ਓਵਰਾਂ ਤੋਂ ਪਹਿਲਾਂ ਹੀ 19 ਓਵਰਾਂ ਵਿੱਚ 166 ਦੌੜਾਂ ‘ਤੇ ਆਊਟ ਹੋ ਗਈ। ਸੈਮ ਕੁਰਨ ਨੇ ਸੰਘਰਸ਼ਮਈ ਪਾਰੀ ਖੇਡਦਿਆਂ 43 ਨਾਬਾਦ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੈਕਬ ਬੈਥਲ ਨੇ 33 ਅਤੇ ਫਿਲ ਸਾਲਟ ਨੇ 30 ਦੌੜਾਂ ਜੋੜੀਆਂ, ਪਰ ਬਾਕੀ ਬੱਲੇਬਾਜ਼ ਵੱਡੀ ਭੂਮਿਕਾ ਨਹੀਂ ਨਿਭਾ ਸਕੇ।

ਵੈਸਟ ਇੰਡੀਜ ਵੱਲੋਂ ਗੁਦਾਕੇਸ਼ ਮੋਤੀ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ, ਜਿਨ੍ਹਾਂ ਨੇ ਤਿੰਨ ਮਹੱਤਵਪੂਰਨ ਵਿਕਟਾਂ ਹਾਸਿਲ ਕੀਤੀਆਂ। ਰੌਸਟਨ ਚੇਜ ਨੇ ਵੀ ਦੋ ਵਿਕਟਾਂ ਲੈ ਕੇ ਇੰਗਲੈਂਡ ਦੀ ਕਮਰ ਤੋੜ ਦਿੱਤੀ। ਸ਼ਾਨਦਾਰ ਪ੍ਰਦਰਸ਼ਨ ਲਈ ਸ਼ਰਫੇਨ ਰਦਰਫੋਰਡ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਵੈਸਟ ਇੰਡੀਜ ਨੇ ਸੀਰੀਜ਼ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ।

Leave a Reply

Your email address will not be published. Required fields are marked *