
ਸਤਨਾ, 19 ਦਸੰਬਰ, ਪੰਜਾਬੀ ਦੁਨੀਆ ਬਿਊਰੋ:
ਮੱਧ ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਸਤਨਾ ਜ਼ਿਲ੍ਹੇ ਦੇ ਸਰਦਾਰ ਵੱਲਭਭਾਈ ਪਟੇਲ ਸਰਕਾਰੀ ਹਸਪਤਾਲ ਵਿੱਚ ਛੇ ਬੱਚਿਆਂ ਦੇ ਐੱਚਆਈਵੀ ਪਾਜ਼ੇਟਿਵ ਹੋਣ ਦੇ ਮਾਮਲੇ ਵਿੱਚ ਇੱਕ ਬਲੱਡ ਬੈਂਕ ਇੰਚਾਰਜ ਅਤੇ ਦੋ ਲੈਬ ਟੈਕਨੀਸ਼ੀਅਨਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਸਤਨਾ ਵਿੱਚ ਸੰਕਰਮਿਤ ਖੂਨ ਚੜ੍ਹਾਉਣ ਦੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਇੱਕ ਕਮੇਟੀ ਦੀ ਮੁੱਢਲੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ ।
ਦੱਸਣਯੋਗ ਹੈ ਕਿ 16 ਦਸੰਬਰ ਨੂੰ, ਇਹ ਖੁਲਾਸਾ ਹੋਇਆ ਸੀ ਕਿ ਸਤਨਾ ਜ਼ਿਲ੍ਹਾ ਹਸਪਤਾਲ ਵਿੱਚ ਥੈਲੇਸੀਮੀਆ ਤੋਂ ਪੀੜਤ ਛੇ ਬੱਚਿਆਂ ਨੂੰ ਐੱਚਆਈਵੀ ਸੰਕਰਮਿਤ ਖੂਨ ਲੈਣ ਤੋਂ ਬਾਅਦ ਇਹ ਲਾਇਲਾਜ ਬਿਮਾਰੀ ਹੋ ਗਈ ਸੀ। ਇੱਕ ਬੱਚੇ ਦੇ ਮਾਪੇ ਵੀ ਪ੍ਰਭਾਵਿਤ ਹੋਏ ਸਨ।
ਇਹ ਸਾਰੇ ਮਾਮਲੇ ਜਨਵਰੀ ਅਤੇ ਮਈ ਦੇ ਵਿਚਕਾਰ ਹੋਏ ਹਨ, ਅਤੇ ਇਨ੍ਹਾਂ ਸਾਰਿਆਂ ਦਾ ਇਲਾਜ HIV ਪ੍ਰੋਟੋਕੋਲ ਅਨੁਸਾਰ ਕੀਤਾ ਜਾ ਰਿਹਾ ਹੈ।