Breaking News
Dashmesh GS Electricals Verka Smart Media Insurance Point Tav Prasad

ਬੈਂਕ ਦਾ ਯੂ-ਟਰਨ, ਖਾਤੇ ਲਈ ਘੱਟੋ-ਘੱਟ ਬਕਾਇਆ ਰਾਸ਼ੀ ਘਟਾਈ

ਨਵੀਂ ਦਿੱਲੀ, 16 ਅਗਸਤ, ਪੰਜਾਬੀ ਦੁਨੀਆ ਬਿਊਰੋ:

ਦੇਸ਼ ਦੇ ਮੋਹਰੀ ਨਿੱਜੀ ਬੈਂਕ ICICI ਨੇ ਕੁਝ ਦਿਨ ਪਹਿਲਾਂ ਨਵੇਂ ਬਚਤ ਬੈਂਕ ਖਾਤਿਆਂ ਲਈ ਘੱਟੋ-ਘੱਟ ਮਹੀਨਾਵਾਰ ਔਸਤ ਬਕਾਇਆ (MAB) ਹੱਦ ਵਿਚ 50,000 ਰੁਪਏ ਦਾ ਭਾਰੀ ਵਾਧਾ ਕਰ ਦਿੱਤਾ ਸੀ, ਜਿਸ ਨਾਲ ਗਾਹਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਸੀ। ਆਖਰ ਬੈਂਕ ਨੇ ਗਾਹਕਾਂ ਤੋਂ “ਮਿਲੀ ਫੀਡਬੈਕ” ਦੇ ਆਧਾਰ ‘ਤੇ ਯੂ-ਟਰਨ ਲੈਂਦਿਆਂ ਇਸ ਭਾਰੀ ਵਾਧੇ ਨੂੰ ਘਟਾ ਕੇ 15,000 ਰੁਪਏ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਬੈਂਕ ਨੇ, 1 ਅਗਸਤ ਨੂੰ ਜਾਂ ਇਸ ਤੋਂ ਬਾਅਦ ਖੋਲ੍ਹੇ ਗਏ ਨਵੇਂ ਬਚਤ ਬੈਂਕ ਖਾਤਿਆਂ ਲਈ ਘੱਟੋ-ਘੱਟ ਬਕਾਇਆ ਲੋੜ ਨੂੰ ਪੰਜ ਗੁਣਾ ਵਧਾ ਕੇ 50,000 ਰੁਪਏ ਕਰ ਦਿੱਤਾ ਗਿਆ ਸੀ।

ਇਸੇ ਤਰ੍ਹਾਂ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰ ਲਈ MAB ਨੂੰ ਕ੍ਰਮਵਾਰ 7,500 ਰੁਪਏ ਅਤੇ 2,500 ਰੁਪਏ ਤੱਕ ਸੋਧਿਆ ਗਿਆ ਹੈ। ਜ਼ਿਆਦਾਤਰ ਜਨਤਕ ਖੇਤਰ ਦੇ ਬੈਂਕਾਂ ਨੇ ਆਪਣੇ ਘੱਟੋ-ਘੱਟ ਬਕਾਇਆ ਚਾਰਜ ਹਟਾ ਦਿੱਤੇ ਹਨ।

Leave a Reply

Your email address will not be published. Required fields are marked *