Breaking News
Dashmesh GS Electricals Verka Smart Media Insurance Point Tav Prasad

ਏਅਰ ਇੰਡੀਆ ਵੱਲੋਂ ਦਿੱਲੀ-ਵਾਸ਼ਿੰਗਟਨ ਉਡਾਣਾਂ ਰੱਦ ਕਰਨ ਦਾ ਐਲਾਨ

ਨਵੀਂ ਦਿੱਲੀ, 11 ਅਗਸਤ, ਪੰਜਾਬੀ ਦੁਨੀਆ ਬਿਊਰੋ :

ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਕੁਝ ਕਾਰਨਾਂ ਕਰਕੇ ਅਗਲੇ ਮਹੀਨੇ ਤੋਂ ਦਿੱਲੀ ਅਤੇ ਵਾਸ਼ਿੰਗਟਨ ਡੀਸੀ ਵਿਚਕਾਰ ਆਪਣੀਆਂ ਸੇਵਾਵਾਂ ਬੰਦ ਕਰ ਰਿਹਾ ਹੈ। ਏਅਰਲਾਈਨ ਨੇ ਕਿਹਾ ਕਿ ਏਅਰ ਇੰਡੀਆ ਦੇ ਕਈ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਰੀਟ੍ਰੋਫਿਟ ਪ੍ਰੋਗਰਾਮ ਕਾਰਨ ਉਪਲੱਬਧ ਨਹੀਂ ਹੋਣਗੇ ਅਤੇ ਇਹ ਮੁਅੱਤਲੀ 1 ਸਤੰਬਰ ਤੋਂ ਲਾਗੂ ਹੋਵੇਗੀ। ਇਸ ਦਾ ਦੂਜਾ ਵੱਡਾ ਕਾਰਨ ਪਾਕਿਸਤਾਨ ਵਲੋਂ ਏਅਰ ਸਪੇਸ ਬੰਦ ਕਰਨ ਦਾ ਵੀ ਹੈ।

ਇਹ ਐਲਾਨ ਏਅਰਲਾਈਨ ਦੇ ਲੰਡਨ ਜਾਣ ਵਾਲੇ 787-8 ਡ੍ਰੀਮਲਾਈਨਰ ਜਹਾਜ਼ ਦੇ ਅਹਿਮਦਾਬਾਦ ਵਿੱਚ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਹਾਦਸਾਗ੍ਰਸਤ ਹੋਣ ਤੋਂ ਦੋ ਮਹੀਨੇ ਬਾਅਦ ਆਇਆ ਹੈ। 12 ਜੂਨ ਦੇ ਹਾਦਸੇ ਵਿੱਚ ਕਰੀਬ 272 ਲੋਕ ਮਾਰੇ ਗਏ ਸਨ।

ਏਅਰ ਇੰਡੀਆ ਨੇ ਦੱਸਿਆ ਕਿ, ਇਹ ਮੁਅੱਤਲੀ ਮੁੱਖ ਤੌਰ ‘ਤੇ ਏਅਰ ਇੰਡੀਆ ਦੇ ਬੇੜੇ ਵਿੱਚ ਯੋਜਨਾਬੱਧ ਘਾਟ ਕਾਰਨ ਹੈ, ਕਿਉਂਕਿ ਏਅਰਲਾਈਨ ਨੇ ਪਿਛਲੇ ਮਹੀਨੇ ਆਪਣੇ 26 ਬੋਇੰਗ 787-8 ਜਹਾਜ਼ਾਂ ਨੂੰ ਰੀਟ੍ਰੋਫਿਟ ਕਰਨਾ ਸ਼ੁਰੂ ਕੀਤਾ ਸੀ।

Leave a Reply

Your email address will not be published. Required fields are marked *