
ਨਵੀਂ ਦਿੱਲੀ, 9 ਅਗਸਤ, ਪੰਜਾਬੀ ਦੁਨੀਆ ਬਿਊਰੋ:
ਦੱਖਣੀ-ਪੂਰਬੀ ਦਿੱਲੀ ਦੇ ਜੈਤਪੁਰ ਦੇ ਹਰੀ ਨਗਰ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਇੱਕ ਕੰਧ ਡਿੱਗਣ ਸਦਕਾ ਸ਼ਨੀਵਾਰ ਸਵੇਰੇ ਦੋ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਦਿੱਲੀ ਪੁਲਿਸ ਅਨੁਸਾਰ 100 ਫੁੱਟ ਲੰਬੀ ਕੰਧ, ਨਾਲ ਲੱਗਦੀਆਂ ਝੁੱਗੀਆਂ ‘ਤੇ ਡਿੱਗ ਗਈ, ਜਿਸ ਕਾਰਨ ਅੱਠ ਲੋਕ ਮਲਬੇ ਹੇਠਾਂ ਦੱਬ ਗਏ। ਉਨ੍ਹਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਪਰ ਸੱਤ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਆਦਮੀ, ਦੋ ਔਰਤਾਂ ਅਤੇ ਦੋ ਕੁੜੀਆਂ ਸ਼ਾਮਲ ਹਨ।
ਵਧੀਕ ਡੀਸੀਪੀ (ਦੱਖਣੀ ਪੂਰਬ) ਐਸ਼ਵਰਿਆ ਸ਼ਰਮਾ ਨੇ ਦੱਸਿਆ ਕਿ ਮੀਂਹ ਕਾਰਨ ਕੰਧ ਡਿੱਗ ਗਈ। ਬਚਾਅ ਟੀਮਾਂ ਨੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਅਤੇ ਬਾਕੀ ਝੁੱਗੀਆਂ ਨੂੰ ਖਾਲੀ ਕਰਵਾ ਲਿਆ ਗਿਆ।