Breaking News
Dashmesh GS Electricals Verka Smart Media Insurance Point Tav Prasad

ਮਾਤਾ ਕਲਸੀ ਇਸਤਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਵੱਲੋਂ “ਸਰਬ ਧਰਮ ਕੀਰਤਨ ਦਰਬਾਰ” ਕਰਵਾਇਆ

ਮੋਹਾਲੀ, 29 ਜੂਨ, ਪੰਜਾਬੀ ਦੁਨੀਆ ਬਿਊਰੋ:

ਮਾਤਾ ਕਲਸੀ ਇਸਤ੍ਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਫੇਜ਼-7, ਮੋਹਾਲੀ ਵਲੋਂ ਸ੍ਰੀ ਗੁਰੂ ਰਵਿਦਾਸ ਡਾਇਮੰਡ ਟੈਂਪਲ ਫੇਜ਼-7, ਵਿਖੇ “ਸਰਬ ਧਰਮ ਕੀਰਤਨ ਦਰਬਾਰ” ਕਰਵਾਇਆ ਗਿਆ।

ਸੁਸਾਇਟੀ ਦੀ ਵਿੱਤ ਸਕੱਤਰ ਬੀਬੀ ਸ਼ੀਲਾ ਦੇਵੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 10.00 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਕੀਰਤਨ ਦਰਬਾਰ ਦੀ ਅਰੰਭਤਾ ਕੀਤੀ ਗਈ। ਮੋਹਾਲੀ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੀਆਂ ਬੀਬੀਆਂ ਦੇ ਜਥਿਆਂ ਵਲੋਂ ਆਪਣੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਅਵਸਰ ਮੌਕੇ ਸ: ਕੁਲਵੰਤ ਸਿੰਘ ਐਮ.ਐਲ.ਏ. ਮੋਹਾਲੀ, ਸ: ਬਲਵੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਪੰਜਾਬ ਜੀ ਵਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ। ਇਸੇ ਤਰ੍ਹਾਂ ਸ੍ਰੀ ਓ.ਪੀ. ਚੋਪੜਾ, ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਸੈਕਟਰ-30. ਚੰਡੀਗੜ੍ਹ, ਡਾ: ਜਗਤਾਰ ਸਿੰਘ, ਆਈ.ਆਰ.ਐਸ., ਪ੍ਰਧਾਨ ਡਾ: ਅੰਬੇਡਕਰ ਮਿਸ਼ਨ, ਸੈਕਟਰ-69, ਸ੍ਰੀਮਤੀ ਅਨੁਰਾਧਾ ਅਨੰਦ, ਐਮ.ਸੀ. ਫੇਜ-7. ਵਲੋਂ ਵੀ ਗੁਰੂ ਘਰ ਆ ਕੇ ਕੀਰਤਨ ਦਾ ਅਨੰਦ ਮਾਣਿਆ।

ਸਟੇਜ ਦਾ ਸੰਚਾਲਨ ਸੁਸਾਇਟੀ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਮੈਹਮੀ ਜੀ ਵਲੋਂ ਕੀਤਾ ਗਿਆ ਅਤੇ ਆਈ ਹੋਈ ਸੰਗਤ ਦਾ ਪ੍ਰਧਾਨ ਜੀ ਵਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *