Breaking News
Dashmesh GS Electricals Verka Smart Media Insurance Point Tav Prasad

ਮੋਹਾਲੀ ਸੀਨੀਅਰ ਸਿਟੀਜ਼ਨਜ਼ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ 80 ਨਾਗਰਿਕਾਂ ਦੀ ਕੀਤੀ ਜਾਂਚ

ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਦੇ ਸਹਿਯੋਗ ਨਾਲ ਪ੍ਰਾਪਰਟੀ ਟੈਕਸ ਕੁਲੈਕਸ਼ਨ ਕੈਂਪ ਵੀ ਲਗਾਇਆ

ਮੋਹਾਲੀ, 19 ਜੂਨ, ਪੰਜਾਬੀ ਦੁਨੀਆ ਬਿਊਰੋ:

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਮੈਕਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਅੱਜ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤੱਕ ਕਮਿਊਨਿਟੀ ਸੈਂਟਰ ਫੇਜ-7, ਮੋਹਾਲੀ ਵਿਖੇ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।

ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਬਲੱਡ ਪ੍ਰੈਸ਼ਰ, ਰੈਂਡਮ ਸ਼ੂਗਰ, ਹੱਡੀਆਂ ਦੀ ਘਣਤਾ ਦਾ ਟੈਸਟ ਕੀਤਾ ਗਿਆ। ਲਗਭਗ 80 ਸੀਨੀਅਰ ਨਾਗਰਿਕਾਂ ਨੇ ਆਰਥੋਪੀਡਿਕ ਡਾਕਟਰ ਦੀ ਮੁਫ਼ਤ ਸਲਾਹ-ਮਸ਼ਵਰਾ ਵੀ ਪ੍ਰਾਪਤ ਕੀਤਾ।

ਇਸ ਦੇ ਨਾਲ ਹੀ ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਨਗਰ ਨਿਗਮ ਦੇ ਸਟਾਫ਼ ਦੇ ਸਹਿਯੋਗ ਨਾਲ ਇੱਕ ਪ੍ਰਾਪਰਟੀ ਟੈਕਸ ਕੁਲੈਕਸ਼ਨ ਕੈਂਪ ਦਾ ਵੀ ਆਯੋਜਨ ਕੀਤਾ। ਇਸ ਪ੍ਰਤੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਲਗਭਗ 160 ਵਿਅਕਤੀਆਂ ਨੇ ਇਸ ਸਹੂਲਤ ਦਾ ਲਾਭ ਉਠਾਇਆ। ਇਸ ਮੌਕੇ 2,98,651 ਰੁਪਏ ਦਾ ਟੈਕਸ ਇਕੱਠਾ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਨੂੰ ਮਿੱਠੀ ਲੱਸੀ ਪਰੋਸੀ ਗਈ।

Leave a Reply

Your email address will not be published. Required fields are marked *