Breaking News
Dashmesh GS Electricals Verka Smart Media Insurance Point Tav Prasad

CEC-CGC ਲਾਂਡਰਾਂ ਨੇ ਕਿਊਐੱਸ ਆਈ-ਗੇਜ ਪਲੈਟਿਨਮ ਰੇਟਿੰਗ ਸਰਟੀਫਿਕੇਟ ਕੀਤਾ ਹਾਸਲ

ਮੋਹਾਲੀ, 25 ਮਈ, ਮਨਜੀਤ ਸਿੰਘ ਚਾਨਾ :

ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਸੀਜੀਸੀ ਲਾਂਡਰਾਂ ਨੂੰ ਕਿਊਐਸ ਆਈ-ਗੇਜ ਰੇਟਿੰਗਜ਼-2025 ਵਿੱਚ ਪਲੈਟਿਨਮ ਰੇਟਿੰਗ ਪ੍ਰਦਾਨ ਕੀਤਾ ਗਿਆ।

ਕੈਂਪਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅਦਾਰੇ ਨੂੰ ਇਸ ਰਸਮੀ ਸਰਟੀਫਿਕੇਟ ਨਾਲ ਸਨਮਾਨਿਆ ਗਿਆ ਜੋ ਕਿ ਮਾਣ ਵਾਲੀ ਗੱਲ ਹੈ। ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਇਹ ਸਰਟੀਫਿਕੇਟ ਕਿਊਐਸ ਆਈ-ਗੇਜ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵਿਨ ਨਾਇਰ ਅਤੇ ਐਸੋਸੀਏਟ ਡਾਇਰੈਕਟਰ ਸ੍ਰੀ ਸਿਰਲ ਬੈਂਜ ਤੋਂ ਕਾਲਜ ਦੇ ਡਾਇਰੈਕਟਰਾਂ, ਡੀਨਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਾਪਤ ਕੀਤਾ।

ਦੱਸਣਯੋਗ ਹੈ ਕਿ ਸੀਈਸੀ ਸੀਜੀਸੀ ਲਾਂਡਰਾਂ, ਭਾਰਤ ਦਾ ਇਕਲੌਤਾ ਇੰਜੀਨੀਅਰਿੰਗ ਕਾਲਜ ਹੈ ਜਿਸ ਨੇ ਇਹ ਸਭ ਤੋਂ ਉੱਚ ਰੇਟਿੰਗ ਹਾਸਲ ਕੀਤੀ ਹੈ। ਕਿਊਐਸ ਆਈ-ਗੇਜ ਰੇਟਿੰਗ ਪ੍ਰਣਾਲੀ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੀ ਹੈ, ਜੋ ਕਾਲਜਾਂ ਲਈ ਮਹੱਤਵਪੂਰਨ ਮੁੱਖ ਪੈਰਾਮੀਟਰਾਂ ਵਿੱਚ ਵਰਗੀਕ੍ਰਤ ਕੀਤੀਆਂ ਜਾਂਦੀਆਂ ਹਨ। ਇਸ ਦੇ ਨਤੀਜੇ ਹਰੇਕ ਸੰਸਥਾ ਦੇ ਵਿਅਕਤੀਗਤ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ, ਡਾਇਰੈਕਟਰ ਪ੍ਰਿੰਸੀਪਲ, ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀਆਂ ਦੇ ਸਾਂਝੇ ਸਮਰਪਣ ਅਤੇ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿ ਅਸੀਂ ਆਪਣੀ ਯਾਤਰਾ ਦੇ 25 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਤਾਂ ਇਹ ਪ੍ਰੇਰਨਾਦਾਇਕ ਮੀਲ ਪੱਥਰ ਨਾ ਸਿਰਫ਼ ਸਾਨੂੰ ਮਾਣ ਦਿਵਾਉਂਦਾ ਹੈ ਬਲਕਿ ਆਉਣ ਵਾਲੇ ਸਾਲਾਂ ਵਿੱਚ ਉੱਚ ਸਿੱਖਿਆ ਵਿੱਚ ਉੱਤਮਤਾ ਲਈ ਸਖ਼ਤ ਮਿਹਨਤ ਅਤੇ ਯਤਨ ਜਾਰੀ ਰੱਖਣ ਦੀ ਸਾਡੀ ਵਚਨਬੱਧਤਾ ਨੂੰ ਵੀ ਬਲ ਦਿੰਦਾ ਹੈ।

ਸੀਈਸੀ-ਸੀਜੀਸੀ ਲਾਂਡਰਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਊਐਸ ਆਈ-ਗੇਜ ਦੇ ਮੈਨੇਜਰ ਡਾਇਰੈਕਟਰ ਸ੍ਰੀ ਰਵਿਨ ਨਾਇਰ ਨੇ ਦੱਸਿਆ ਕਿ ਭਾਰਤੀ ਸਿੱਖਿਆ ਸੰਸਥਾਵਾਂ ਲਈ ਇਕਲੌਤੀ ਨਿੱਜੀ ਅਤੇ ਸੁਤੰਤਰ ਰੇਟਿੰਗ ਪ੍ਰਣਾਲੀ ਹੋਣ ਦੇ ਨਾਤੇ ਕਿਊਐਸ ਆਈ-ਗੇਜ ਗੁਣਵੱਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਪਿੱਛੇ ਇਹ ਗਲੋਬਲ ਨਾਮ ਕਿਊਐਸ ਕੁਆਕਰੇਲੀ ਸਾਏਮੰਡਸ ਵੱਲੋਂ ਵਿਕਸਿਤ, ਕਿਊਐਸ ਆਈ-ਗੇਜ ਨੂੰ ਭਾਰਤੀ ਸੰਦਰਭ ਅਨੁਸਾਰ ਤਿਆਰ ਕੀਤਾ ਗਿਆ ਹੈ। ਸੀਈਸੀ ਸੀਜੀਸੀ ਲਾਂਡਰਾਂ ਵੱਲੋਂ ਓਵਰਆਲ ਪਲੈਟੀਨਮ ਰੇਟਿੰਗ ਪ੍ਰਾਪਤ ਕਰਨਾ ਵਿਦਿਅਕ ਉੱਤਮਤਾ ਪ੍ਰਤੀ ਇਸਦੀ ਮਜ਼ਬੂਤ ਵਚਨਬੱਧਤਾ ਦਾ ਪ੍ਰਮਾਣ ਹੈ। ਸੀਈਸੀ-ਸੀਜੀਸੀ ਲਾਂਡਰਾਂ ਨੇ ਰੇਟਿੰਗ ਪ੍ਰਣਾਲੀ ਵੱਲੋਂ ਪਰਿਭਾਸ਼ਿਤ ਸਾਰੇ ਨੌਂ ਮਾਪਦੰਡਾਂ ਵਿੱਚ ਉੱਤਮਤਾ ਪ੍ਰਾਪਤ ਕਰਦਿਆਂ ਸਿਖਰਲੀ ਰੇਟਿੰਗ ਹਾਸਲ ਕੀਤੀ। ਇਨ੍ਹਾਂ ਮੁੱਖ ਮਾਪਦੰਡਾਂ ਵਿੱਚ ਸਿੱਖਿਆ ਅਤੇ ਸਿਖਲਾਈ, ਫੈਕਲਟੀ ਗੁਣਵੱਤਾ, ਰੁਜ਼ਗਾਰਯੋਗਤਾ, ਵਿਭਿੰਨਤਾ ਅਤੇ ਪਹੁੰਚਯੋਗਤਾ, ਸਹੂਲਤਾਂ, ਸਮਾਜਿਕ ਜ਼ਿੰਮੇਵਾਰੀ, ਸ਼ਾਸਨ ਅਤੇ ਢਾਂਚਾ ਸ਼ਾਮਲ ਸਨ। ਇਸ ਦੇ ਨਾਲ ਹੀ ਇੱਕ ਉਨੱਤ ਮਾਪਦੰਡ ਉਦਮੱਤਾ ਅਤੇ ਨਵੀਨਤਾ ਵੀ ਸ਼ਾਮਲ ਸੀ। ਸੀਈਸੀ-ਸੀਜੀਸੀ ਲਾਂਡਰਾਂ ਨੇ ਸਿੱਖਿਆ ਦੀ ਗੁਣਵੱਤਾ, ਵਿਦਿਆਰਥੀ ਸੰਤੁਸ਼ਟੀ ਅਤੇ ਸਿਖਲਾਈ ਪ੍ਰਬੰਧਨ ਪ੍ਰਣਾਲੀਆਂ (ਐਲਐਮਐਸ) ਦੀ ਪ੍ਰਭਾਵਸ਼ਾਲੀ ਵਰਤੋਂ ਵਰਗੇ ਖੇਤਰਾਂ ਵਿੱਚ ਪੂਰੇ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Leave a Reply

Your email address will not be published. Required fields are marked *