Breaking News
Dashmesh GS Electricals Verka Smart Media Insurance Point Tav Prasad

ਵਿਸ਼ਵਕਰਮਾ ਸਭਾ ਪਲਸੌਰਾ ਦੇ ਜਨਰਲ ਇਜਲਾਸ ‘ਚ ਸਾਬਕਾ ਪ੍ਰਧਾਨ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਮੋਹਾਲੀ, 5 ਮਈ, ਮਨਜੀਤ ਸਿੰਘ ਚਾਨਾ:

ਸ੍ਰੀ ਵਿਸ਼ਵਕਰਮਾ ਸਭਾ ਪਲਸੌਰਾ ਦਾ ਜਨਰਲ ਇਜਲਾਸ ਦਿਲਬਾਗ ਸਿੰਘ ਦੀ ਪ੍ਰਧਾਨਗੀ ਹੋਠ ਹੋਇਆ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਭਾ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ 2 ਮਿੰਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਸਭਾ ਦੇ ਮੈਂਬਰਾਂ ਤੋਂ ਇਲਾਵਾ ਬਲਦੇਵ ਸਿੰਘ ਕਲਸੀ ਪ੍ਰਧਾਨ ਰਾਮਗੜ੍ਹੀਆ ਸਭਾ, ਸੈਕਟਰ 27, ਚੰਡੀਗੜ੍ਹ, ਕਰਮ ਸਿੰਘ ਪ੍ਰਧਾਨ ਰਾਮਗੜ੍ਹੀਆ ਸਭਾ ਫੇਜ 3 ਮੋਹਾਲੀ ਵਿਸ਼ੇਸ ਤੌਰ ‘ਤੇ ਹਾਜਰ ਹੋਏ ਜਦਕਿ ਅਮਰਜੀਤ ਸਿੰਘ ਵਿਸ਼ੇਸ ਮਹਿਮਾਨ ਦੇ ਤੌਰ ‘ਤੇ ਸ਼ਮਲ ਹੋਏ।

ਇਜਲਾਸ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਮਰਜੀਤ ਸਿੰਘ ਵਿਸ਼ੇਸ਼ ਮਹਿਮਾਨ, ਬਲਦੇਵ ਕਲਸੀ ਅਤੇ ਕਰਮ ਸਿੰਘ ਨੇ ਰਾਮਗੜੀਆ ਬਰਾਦਰੀ ਦੇ ਬਿਹਤਰੀ ਲਈ ਮਰਹੂਮ ਗਿਆਨ ਸਿੰਘ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਲਾਘਾ ਕੀਤੀ ਗਈ।

ਇਸ ਮੌਕੇ ਰਾਮਗੜ੍ਹੀਆ ਧੀਮਾਨ ਬਰਾਦਰੀ ਵੱਲੋਂ ਸਮਾਜ ਕਲਿਆਣ ਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਮਾਜ ਕਲਿਆਣ ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਕੋਆਪਰੇਟਿਵ ਸੁਸਾਇਟੀ ਬਣਾਉਣ, ਬਰਾਦਰੀ ਵਿਚ ਏਕਤਾ ਅਤੇ ਤਾਲਮੇਲ ਵਧਾਉਣ ਲਈ ਸੁਝਾਓ ਪੇਸ਼ ਕੀਤੇ ਗਏ।

ਇਸ ਮੌਕੇ ਮੀਤ ਪ੍ਰਧਾਨ ਭਜਨ ਲਾਲ, ਮੁਲਖ ਰਾਜ, ਚੰਨਣ ਰਾਮ, ਸੁਰਜੀਤ ਰਾਮ, ਕੁਲਵੰਤ ਸਿੰਘ, ਅਸੋਕ ਕੁਮਰ, ਓਮ ਪ੍ਰਕਾਸ਼ ਅਤੇ ਜਸਵਿੰਦਰ ਕੁਮਾਰ ਸਭਾ ਦੇ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *