Breaking News

ਸਰਕਾਰੀ ਸਕੂਲਾਂ ਦੇ 34 ਵਿਦਿਆਰਥੀਆਂ ਵੱਲੋਂ ਜੇਈਈ ਮੇਨਜ਼ ‘ਚ ਸਫ਼ਲਤਾ ਹਾਸਲ ਕੀਤੀ

ਐਸਏਐਸ ਨਗਰ, 19 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਕੀ ਵਿਦਿਆਰਥੀਆਂ ਲਈ ਇੱਕ ਮਿਸਾਲ ਕਾਇਮ ਕਰਦੇ ਹੋਏ, ਮੋਹਾਲੀ ਜ਼ਿਲ੍ਹੇ ਦੇ 34 ਵਿਦਿਆਰਥੀਆਂ ਨੇ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਦਾ ਆਪਣਾ ਰਾਹ ਪੱਧਰਾ ਕੀਤਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਕਿਹਾ ਕਿ ਰਿਤੂ ਸ਼ਰਮਾ ਦੀ ਅਗਵਾਈ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਹੇਠ, ਮੈਰੀਟੋਰੀਅਸ ਸਕੂਲ ਮੋਹਾਲੀ ਦੇ 28 ਅਤੇ ਮੋਹਾਲੀ ਦੇ ਹੋਰ ਸਰਕਾਰੀ ਸਕੂਲਾਂ ਦੇ 6 ਵਿਦਿਆਰਥੀਆਂ ਨੇ ਜੇਈਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਲਾਜ਼ਮੀ ਯੋਗਤਾ ਮਾਪਦੰਡ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ 99.105, ਸਚਿਨ ਨੇ 92.83, ਜਸਪ੍ਰੀਤ ਕੌਰ ਨੇ 98.11 ਅਤੇ ਅਰਸ਼ਪ੍ਰੀਤ ਕੌਰ ਨੇ 89.37 ਪ੍ਰਤੀਸ਼ਤ ਪ੍ਰਸੈਂਟਾਈਲ ਪ੍ਰਾਪਤ ਕਰਕੇ ਮੈਰੀਟੋਰੀਅਸ ਸਕੂਲ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ।

ਬਿਹਤਰ ਭਵਿੱਖ ਵੱਲ ਸਫਲ ਉਡਾਣ ਭਰਨ ਵਾਲੇ ਜ਼ਿਲ੍ਹੇ ਦੇ ਹੋਰਨਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਖਰੜ ਤੋਂ ਨਿਸ਼ਠਾ, ਐਸ ਓ ਈ 3ਬੀ1, ਮੋਹਾਲੀ ਤੋਂ ਪ੍ਰਿਯਾਂਸ਼ੂ, ਐਸ ਓ ਈ ਬਨੂੜ ਤੋਂ ਕਰਨਵੀਰ ਸਿੰਘ, ਐਸ ਓ ਈ ਬਾਕਰਪੁਰ ਤੋਂ ਜਸ਼ਨ ਪ੍ਰੀਤ ਕੌਰ, ਸਿਆਲਬਾ ਤੋਂ ਸਾਹਿਲਪ੍ਰੀਤ ਸਿੰਘ ਅਤੇ ਬੂਟਾ ਸਿੰਘ ਵਾਲਾ ਤੋਂ ਨਿਸ਼ਾਂਤ ਥੰਮਣ ਸ਼ਾਮਲ ਹਨ।

ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਰਣਜੀਤ ਕੌਰ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ ਨੂੰ ਵਧਾਈ ਦਿੰਦੇ ਹੋਏ, ਡਾ. ਦੁੱਗਲ ਨੇ ਕਿਹਾ ਕਿ ਸ਼ਾਨਦਾਰ ਪ੍ਰਦਰਸ਼ਨ ਨੇ ਹੋਰ ਵਿਦਿਆਰਥੀਆਂ ਵਿੱਚ ਉੱਚ ਪੱਧਰ ਪ੍ਰਾਪਤ ਕਰਨ ਲਈ ਉਤਸ਼ਾਹ ਪੈਦਾ ਕੀਤਾ ਹੈ।

Leave a Reply

Your email address will not be published. Required fields are marked *