
ਮੋਹਾਲੀ, 8 ਮਾਰਚ, ਪੰਜਾਬੀ ਦੁਨੀਆ ਬਿਊਰੋ :
ਅੱਜ ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ. ਨਗਰ ਅਤੇ ਲਾਇਨ ਕਲੱਬ ਮੋਹਾਲੀ ਦਿਸ਼ਾ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ) ਦੀ ਅਗਵਾਈ ਹੇਠ ਵਿਸ਼ਵ ਮਹਿਲਾ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਹੋਟਲ ਟੁਲਿਪ, ਸੈਕਟਰ-71 ਵਿੱਚ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਅਮਰਜੀਤ ਕੌਰ ਦਾਲਮ (ਡਿਪਟੀ ਸੈਕਰੇਟਰੀ) ਪੰਜਾਬ ਸਕੂਲ ਸਿੱਖਿਆ ਵਿਭਾਗ, ਐਸ.ਏ.ਐਸ. ਨਗਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਦਿਸ਼ਾ ਕਲੱਬ ਦੇ ਚਾਰਟਰ ਮੈਂਬਰ ਲਾਇਨ ਜਸਵਿੰਦਰ ਕੌਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਮੋਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਇੰਜੀ. ਅਵਨੀਤ ਕੌਰ (ਸੁਪਰਡੈਂਟ ਇੰਜੀਨੀਅਰ, ਲੋਕਲ ਬਾਡੀ, ਪੰਜਾਬ ਸਰਕਾਰ), ਇੰਜੀ. ਮੋਨਿਕਾ ਸੱਚਦੇਵਾ (ਬਿਲਡਿੰਗ ਇੰਸਪੈਕਟਰ, ਲੋਕਲ ਬਾਡੀ, ਪੰਜਾਬ ਸਰਕਾਰ), ਡਾ. ਸਹਿਜ ਕੌਰ (ਮੈਡੀਕਲ ਅਫਸਰ), ਲੈ. ਕਰਨਲ (ਰਿਟਾ.) ਆਰ. ਜੇ. ਰੰਧਾਵਾ, ਸ਼੍ਰੀਮਤੀ ਜਸਵਿੰਦਰ ਕੌਰ (ਇੰਗਲਿਸ਼ ਲੈਕਚਰਾਰ, ਸ.ੳ.ਈ., ਡੇਰਾਬੱਸੀ), ਸ਼੍ਰੀਮਤੀ ਅਵਤਾਰ ਕੌਰ (ਹੋਮ ਮੇਕਰ), ਸ਼੍ਰੀਮਤੀ ਵੀਰਪਾਲ ਕੌਰ (ਹੋਮ ਮੇਕਰ), ਸ਼੍ਰੀਮਤੀ ਸਵਾਤੀ ਗਰੋਵਰ (ਸੀ. ਮੈਡੀਕਲ ਕਾਉਂਸਲਰ, ਹਿਲਿੰਗ ਹਸਪਤਾਲ, ਚੰਡੀਗੜ੍ਹ), ਸ਼੍ਰੀਮਤੀ ਬਲਜਿੰਦਰ ਕੌਰ ਸਬ ਇੰਸਪੈਕਟਰ (ਐਸ.ਐਚ.ੳ., ਵੂਮਨ ਸੈੱਲ, ਮੋਹਾਲੀ), ਸ਼੍ਰੀਮਤੀ ਖੁਸ਼ਪ੍ਰੀਤ ਕੌਰ (ਸੀਨੀ: ਕਾਂਸਟੇਬਲ, ITMS ਸੈੱਲ, ਮੋਹਾਲੀ) ਅਤੇ ਡਾ. ਬਿੰਦੂ ਚੌਧਰੀ (ਅਸਿਸਟੈਂਟ ਪ੍ਰੋਫੈਸਰ, ਐਮਿਟੀ ਯੂਨਿਵਰਸਿਟੀ) ਅਤੇ ਸ਼੍ਰੀਮਤੀ ਦੀਪਿਕਾ ਛਿੱਬਰ (ਹੈੱਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ, ਮੋਹਾਲੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹੋਏ ਉਹਨਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਹੋਰ ਨਿਵੇਕਲਾ ਬਣਾਉਣ ਲਈ ਜਿੱਥੇ ਕਲੱਬ ਦੇ ਲਾਇਨ ਮੈਂਬਰ ਹਾਜਿਰ ਸਨ, ਉੱਥੇ ਹੀ ਕਲੱਬ ਦੀ ਲਾਇਨ ਔਰਤਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਕਲੱਬ ਵਲੋਂ ਸਨਮਾਨਿਤ ਸ਼ਖਸ਼ੀਅਤਾਂ ਦੁਆਰਾ ਮੁੱਖ ਮਹਿਮਾਨ ਦਾ ਸਵਾਗਤ ਕਰਵਾਂਦਿਆਂ ਹੋਇਆਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਇਸ ਮੌਕੇ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ (ਜ਼ੋਨ ਚੇਅਰਪਰਸਨ), ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਹਰਪ੍ਰੀਤ ਸਿੰਘ ਅਟਵਾਲ, ਲਾਇਨ ਜਸਵਿੰਦਰ ਸਿੰਘ, ਲਾਇਨ ਰਾਜਿੰਦਰ ਚੌਹਾਨ, ਲਾਇਨ ਇੰਦਰਬੀਰ ਸਿੰਘ ਸੋਬਤੀ, ਲਾਇਨ ਕੇ.ਐਸ. ਬੇਦੀ (ਚਾਰਟਰ ਮੈਂਬਰ ਅਤੇ ਡਿਪਟੀ ਮੇਅਰ), ਲਾਇਨ ਆਰ. ਪੀ. ਸਿੰਘ ਵਿੱਗ, ਲਾਇਨ ਜੇ.ਪੀ. ਸਿੰਘ ਪ੍ਰਿੰਸ, ਲਾਇਨ ਅਮਿਤ ਮਰਵਾਹਾ ਅਤੇ ਲਾਇਨ ਕਲੱਬ ਦਿਸ਼ਾ ਵੱਲੋਂ ਲਾਇਨ ਕੰਵਲਪ੍ਰੀਤ ਕੌਰ, ਲਾਇਨ ਰੁਪਿੰਦਰ ਕੌਰ, ਲਾਇਨ ਜੋਗਿੰਦਰ ਕੌਰ ਨੋਬਲ ਕਾਰਜਾਂ ਲਈ ਉੱਥੇ ਮੌਜੂਦ ਸਨ।
ਅੰਤ ਵਿੱਚ ਜੋਨ ਚੇਅਰਪਰਸਨ ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਸਨਮਾਨਿਤ ਸ਼ਖਸੀਅਤਾਂ ਨੂੰ ਵਿਸ਼ਵ ਮਹਿਲਾ ਦਿਵਸ ਤੇ ਮੁਬਾਰਕਾਂ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਦਾ ਵੀ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।