Breaking News
Dashmesh GS Electricals Verka Smart Media Insurance Point Tav Prasad

ਸਰਕਾਰੀ ਹਾਈ ਸਕੂਲ ਮੌਲੀ ਬੈਦਵਾਣ ਵਿਖੇ ਮੈਗਾ ਐਸ.ਐਮ.ਸੀ. ਮੀਟਿੰਗ ਦਾ ਆਯੋਜਨ

ਦਾਨੀ ਸੱਜਣ ਉਮਰਾਓ ਸਿੰਘ ਨੇ 8ਵੀ-10ਵੀਂ ਜਮਾਤਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਪੰਜ-ਪੰਜ ਹਜਾਰ ਰੁ: ਇਨਾਮ ਦੇਣ ਦਾ ਐਲਾਨ ਕੀਤਾ

ਮੋਹਾਲੀ, 11 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਸ.ਏ.ਐਸ. ਨਗਰ ਸ੍ਰੀਮਤੀ ਗਿੰਨੀ ਦੁਗਲ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 11 ਫਰਵਰੀ, 2025 ਨੂੰ ਸਰਕਾਰੀ ਹਾਈ ਸਕੂਲ ਮੌਲੀ ਬੈਦਵਾਣ ਵਿਖੇ ਮੈਗਾ ਐਸ.ਐਮ.ਸੀ. ਮੀਟਿੰਗ ਕਰਵਾਈ ਗਈ ਜਿਸ ਵਿੱਚ ਸਮੂਹ ਐਸ.ਐਮ.ਸੀ. ਮੈਂਬਰ ਸਾਹਿਬਾਨਾਂ, ਸਮਾਜ ਸੇਵਕ ਸ਼੍ਰੀ ਕ੍ਰਿਸ਼ਨ ਕੁਮਾਰ ਸੈਣੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਕੂਲ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦਾਨੀ ਸੱਜਣ ਸਰਦਾਰ ਉਮਰਾਓ ਸਿੰਘ ਵੀ ਹਾਜਰ ਸਨ।

ਇਸ ਦੌਰਾਨ “ਸਕੂਲ ਸਫਾਈ ਸਿੱਖਿਆ ਵਧਾਈ” ਅਧੀਨ ਸਕੂਲ ਸਫਾਈ ਦੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਸਮੂਹ ਹਾਜ਼ਰ ਮੈਂਬਰਾਂ ਨੂੰ ਆਧੁਨਿਕ ਜਮਾਤਾਂ ਦਾ ਦੌਰਾ ਕਰਵਾਇਆ ਗਿਆ। ਸਕੂਲ ਵਿੱਚ ਚਾਰ ਕਮਰਿਆਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ, ਉਸ ਦਾ ਵੀ ਨਿਰੀਖਣ ਕਰਵਾਇਆ ਗਿਆ। ਇਸ ਦੇ ਨਾਲ ਹੀ ਸਕੂਲ ਵਿੱਚ ਐਸ.ਐਮ.ਸੀ .ਕਮੇਟੀ ਵੱਲੋਂ ਸੁਝਾਅ ਬਕਸਾ ਲਗਵਾਇਆ ਗਿਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਗਈ, ਇਸ ਸਾਲ ਦੌਰਾਨ ਪ੍ਰਾਪਤ ਫੰਡਾਂ ਤੇ ਉਹਨਾਂ ਦੇ ਖਰਚ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ, ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ। ਹੈਡ ਆਫਿਸ ਦੀ ਟੀਮ ਨੇ ਇਸ ਦੌਰਾਨ ਸਕੂਲ ਦਾ ਦੌਰਾ ਕੀਤਾ।

ਇਸ ਮੌਕੇ ਸਰਦਾਰ ਉਮਰਾਓ ਸਿੰਘ ਨੇ ਅੱਠਵੀਂ ਅਤੇ ਦਸਵੀਂ ਬੋਰਡ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਣ ਦਾ ਐਲਾਨ ਕੀਤਾ।

Leave a Reply

Your email address will not be published. Required fields are marked *