
ਮੋਹਾਲੀ, 6 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਜਮਾਤ ਦੇ ਸਾਲਾਨਾ ਇਮਤਿਹਾਨ 2025 ਦੀ ਡੇਟ ਸ਼ੀਟ ਜਾਰੀ ਕੀਤੀ ਗਈ ਹੈ। ਇਮਤਿਹਾਨਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਸਮਾਂ-ਸਾਰਣੀ ਦੀ ਰੂਪਰੇਖਾ ਅਨੁਸਾਰ ਇਹ ਪ੍ਰੀਖਿਆਵਾਂ 7 ਮਾਰਚ ਤੋਂ 13 ਮਾਰਚ, 2025 ਤੱਕ ਅੰਗਰੇਜ਼ੀ, ਗਣਿਤ, ਪੰਜਾਬੀ, ਹਿੰਦੀ ਅਤੇ ਵਾਤਾਵਰਨ ਅਧਿਐਨ ਵਰਗੇ ਵਿਸ਼ਿਆਂ ਨਾਲ ਹੋਣਗੀਆਂ।
ਇਸ ਦੌਰਾਨ 7 ਮਾਰਚ 2025 ਨੂੰ ਅੰਗਰੇਜ਼ੀ, 10 ਮਾਰਚ ਨੂੰ ਗਣਿਤ, 11 ਮਾਰਚ ਨੂੰ ਪੰਜਾਬੀ, 12 ਮਾਰਚ ਨੂੰ ਹਿੰਦੀ ਜਦਕਿ 13 ਮਾਰਚ ਨੂੰ ਵਾਤਾਵਰਨ ਸਿੱਖਿਆ ਦੇ ਪੇਪਰ ਹੋਣਗੇ।