ਮੋਹਾਲੀ, 20 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਕੰਪਿਊਟਿੰਗ ਨੇ ਇੰਡਸਟਰੀ ਕਨਕਲੇਵ ਦਾ ਆਯੋਜਨ ਕੀਤਾ ਇਸ ਸਮਾਰੋਹ ਨੇ ਮਾਈਕ੍ਰੋਸਾਫਟ, ਆਈਬੀਐਮ, ਔਰੇਕਲ, ਕਿਊ-ਵੋਲਵ ਅਤੇ ਪਾਈਸੌਫਟ ਵਰਗੇ ਟੈਕ ਜਾਇੰਟਸ ਦੇ ਸੀਨੀਅਰ ਡੇਲੀਗੇਟਸ ਸ਼ਾਮਿਲ ਹੋਏ।ਉਦਯੋਗ ਦੇ ਮਾਹਰਾਂ ਅਤੇ ਵਿਚਾਰਵਾਨ ਨੇਤਾਵਾਂ ਨੇ ਮੌਜੂਦਾ ਉਦਯੋਗਿਕ ਰੁਝਾਨਾਂ, ਚੁਣੌਤੀਆਂ ਅਤੇ ਨਵੀਨਤਾਵਾਂ ‘ਤੇ ਗੱਲਬਾਤ ਕੀਤੀ। ਇਸ ਪੈਨਲ ਵਿੱਚ ਸ਼ਾਮਿਲ ਉਦਯੋਗ ਦੇ ਪੇਸ਼ੇਵਰਾਂ, ਉੱਦਮੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਉਦਯੋਗ ਵਿੱਚ ਉੱਭਰ ਰਹੇ ਰੁਝਾਨਾਂ ਬਾਰੇ ਚਰਚਾ ਕੀਤੀ।
ਆਦਿਤਿਆ ਸਲਾਡੀ ਮਾਈਕ੍ਰੋਸਾਫਟ ਤੋਂ ਸਾਫਟਵੇਅਰ ਸਲਾਹਕਾਰ, ਜੋਤੀ ਸਕਸੈਨਾ ਆਈਬੀਐਮ ਤੋਂ ਸੀਨੀਅਰ ਡਿਵੈਲਪਰ ਅਤੇ ਐਸਏਪੀ ਵਿਸ਼ਲੇਸ਼ਕ, ਸ਼ਿਵਾਂਗੀ, ਓਰੇਕਲ ਤੋਂ ਈਆਰਪੀ ਪ੍ਰੋਜੈਕਟ ਪੋਰਟਫੋਲੀਓ ਪ੍ਰਬੰਧਨ, ਕਿਊ-ਵੋਲਵ ਤੋਂ ਸੰਦੀਪ ਸਿਨਹਾ ਹੈੱਡ, ਸਟ੍ਰੈਟਜੀ ਅਤੇ ਇਨੀਸ਼ੀਏਟਿਵਜ਼,ਅਤੇ ਹਰੀਸ਼ ਚਾਵਲਾ, ਵਾਈਸ-ਪ੍ਰੈਜ਼ੀਡੈਂਟ ਪਾਈਸੋਫਟ, ਇਸ ਫਿਜ਼ੀਕਲ ਅਤੇ ਵਰਚੁਅਲ ਮੋਡ ਵਿੱਚ ਆਯੋਜਿਤ ਕਨਕਲੇਵ ਵਿੱਚ ਸਰੋਤ ਵਿਅਕਤੀ ਸਨ। ਇਸ ਮੌਕੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਅਤਿ-ਆਧੁਨਿਕ ਤਕਨੀਕਾਂ ਦੀ ਖੋਜ ਕਰਨ ਲਈ ਪ੍ਰੈਕਟੀਕਲ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨਾਲ ਸਵਾਲ-ਜਵਾਬ ਸੈਸ਼ਨ ਹੋਇਆ।
ਯੂਨੀਵਰਸਿਟੀ ਸਕੂਲ ਆਫ਼ ਕੰਪਿਊਟਿੰਗ ਦੇ ਡੀਨ ਡਾ: ਆਨੰਦ ਸ਼ੁਕਲਾ ਨੇ ਭਾਗ ਲੈਣ ਵਾਲਿਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਜਿਹੇ ਸੰਮੇਲਨ ਟੈਕਨੋਕਰੇਟਸ, ਵਿਗਿਆਨੀਆਂ, ਅਕਾਦਮੀਆਂ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੇ ਹਨ ਜਿਸ ਵਿੱਚ ਉਹ ਸੂਝਵਾਨ ਵਿਚਾਰਾਂ, ਤਕਨੀਕੀ ਮੁਹਾਰਤ, ਖੋਜ ਨਾਲ ਸਬੰਧਤ ਵਿਗਿਆਨ ਅਤੇ ਤਕਨੀਕੀ ਖੇਤਰ ਬਾਰੇ ਚਰਚਾ ਸਾਂਝੇ ਕਰ ਸਕਦੇ ਹਨ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਜੋ ਕਿ ਕਨਕਲੇਵ ਦੇ ਮੁੱਖ ਸਰਪ੍ਰਸਤ ਸਨ, ਨੇ ਕਿਹਾ ਕਿ ਤਕਨਾਲੋਜੀ ਅੱਜ ਦੇ ਸੰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਨਵੇਂ ਖੋਜ ਖੇਤਰਾਂ ਵਿੱਚ ਤਕਨੀਕੀ ਗਿਆਨ ਦੇ ਨਿਰੰਤਰ ਅੱਪਡੇਟ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਅਕਾਦਮਿਕ ਵਿਕਾਸ ਲਈ ਇਹ ਜ਼ਰੂਰੀ ਹੈ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਇੰਡਸਟਰੀ ਕਨਕਲੇਵ ਦੀ ਸਫਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਉਹ ਆਸ਼ਾਵਾਦੀ ਸਨ ਕਿ ਕਨਕਲੇਵ ਵਿੱਚ ਵਿਚਾਰ-ਵਟਾਂਦਰਾ ਹਿੱਸਾ ਲੈਣ ਵਾਲੇ ਡੈਲੀਗੇਟਾਂ ਅਤੇ ਮਾਹਿਰਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ। ਇਸ ਮੌਕੇ ਡੀਨ ਅਕਾਦਮਿਕ ਡਾ.ਐਸ.ਕੇ. ਬਾਂਸਲ ਵੀ ਹਾਜ਼ਰ ਸਨ।