
ਮੋਹਾਲੀ, 26 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:
ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 12ਵੇਂ ਖੇਡ ਸਮਾਗਮ ਦਾ ਆਗਾਜ਼ ਸ਼੍ਰ ਇੰਦਰਜੀਤ ਸਿੰਘ ਚੱਢਾ ਸਾਬਕਾ ਮੈਂਬਰ ਭਾਰਤੀ ਹਾਕੀ ਟੀਮ ਵਲੋਂ ਐਲ ਐਫ ਏ ਸੈਂਟਰ, ਸੈਕਟਰ -68, ਮੋਹਾਲੀ ਵਿਖੇ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਮੁਖ ਮਹਿਮਾਨ ਵੱਲੋਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਉਹਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਂਸਲਾ ਅਫਜਾਈ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਮ ਐਸ ਸੀ ਏ ਵੱਲੋਂ 25 ਅਕਤੂਬਰ ਤੋਂ 9 ਨਵੰਬਰ ਤੱਕ ਚੱਲਣ ਵਾਲੇ ਖੇਡ ਸਮਾਰੋਹ ਦੇ ਪਹਿਲੇ ਦਿਨ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਵਲੋਂ ਮੁੱਖ ਮਹਿਮਾਨ ਸ਼੍ਰ ਇੰਦਰਜੀਤ ਸਿੰਘ ਚੱਢਾ ਦਾ ਖੇਡ ਸਮਾਰੋਹ ਦਾ ਆਗਾਜ਼ ਕਰਨ ਅਤੇ ਉਥੇ ਮੌਜੂਦ ਮੈਂਬਰਾਂ ਵਿੱਚੋਂ ਭਾਗ ਲੈਣ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਉਪਰੰਤ ਖੇਡਾਂ ਵਿੱਚ ਭਾਗ ਲੈਣ ਵਾਲਿਆਂ ਨੇ ਖੇਡਣਾ ਅਰੰਭ ਕੀਤਾ। ਖੇਡਾਂ ਦੀ ਸ਼ੁਰੂਆਤ ਟੇਬਲ ਟੈਨਿਸ ਦੀ ਖੇਡ ਨਾਲ ਹੋਈ ਜਿਸ ਦੀ ਸ਼ੁਰੂਆਤ ਮੁਖ ਮਹਿਮਾਨ ਸ੍ਰ ਇੰਦਰਜੀਤ ਸਿੰਘ ਚੱਢਾ ਵਲੋਂ ਕੀਤੀ ਗਈ।

ਇਸ ਖੇਡ ਦੇ ਮੁੱਖ ਕਨਵੀਨਰ ਸ੍ਰੀ ਮੁਕੇਸ਼ ਖੰਨਾ ਅਤੇ ਕਨਵੀਨਰ ਕੇ ਬੀ ਐਸ ਗੁਲਾਟੀ ਸਨ। ਸਕੱਤਰ ਈਵੈਂਟਸ ਸ੍ਰ ਹਰਜਿੰਦਰ ਸਿੰਘ ਨੇ ਇਹਨਾਂ ਦੋਨੋਂ ਕਨਵੀਨਰਜ਼ ਵਲੋਂ ਇਸ ਖੇਡ ਨੂੰ ਸੁਚਾਰੂ ਢੰਗ ਨਾਲ ਖਿਡਾਨ ਪ੍ਰਤੀ ਖੂਬ ਪ੍ਰਸ਼ੰਸਾ ਕੀਤੀ।
ਟੇਬਲ ਟੈਨਿਸ ਖੇਡ ਵਿੱਚ ਜੇਤੂਆਂ ਦੇ ਵੇਰਵੇ :
ਸਿੰਗਲ 75 ਤੋਂ ਵੱਧ ਉਮਰ ਦੇ ਜੇਤੂ :1. ਗੁਰਦੀਪ ਸਿੰਘ 2. ਆਈ ਐਸ ਸਿੱਧੂ 3. ਬਲਬੀਰ ਸਿੰਘ
ਸਿੰਗਲ 75 ਤੋਂ ਘੱਟ ਉਮਰ ਦੇ ਜੇਤੂ :1. ਜੇ ਪੀ ਐਸ ਗਰੋਵਰ2. ਕੇ ਬੀ ਐਸ ਗੁਲਾਟੀ 3. ਰਤਨ ਸਿੰਘ
ਡਬਲਜ਼ ਦੇ ਜੇਤੂ :1. ਜੇ ਪੀ ਐਸ ਗਰੋਵਰ ਅਤੇ ਕੇ ਬੀ ਐਸ ਗੁਲਾਟੀ, 2. ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਕਲੇਰ 3. ਹਰਜਿੰਦਰ ਸਿੰਘ ਅਤੇ ਆਈ ਐਸ ਸਿੱਧੂ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਬੇਦੀ, ਵਿੱਤ ਸਕੱਤਰ ਸ੍ਰ ਜੇ ਐਸ ਰਾਵਲ, ਸ੍ਰੀ ਜੀ ਐਸ ਬਿੰਦਰਾ, ਡਾ ਜੰਗ ਸਿੰਘ ਰਾਮਗੜ੍ਹੀਆ, ਸ੍ਰ ਚਰਨਜੀਤ ਸਿੰਘ ਅਤੇ ਖੇਡ ਸਮਾਰੋਹ ਦੇ ਮੁੱਖ ਕਨਵੀਨਰ ਸ੍ਰ ਗੁਰਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਥੇ ਮੌਜੂਦ ਸਾਰੇ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ।